ਪੰਜਾਬ
ਪੈਨ਼ਨਰਜ਼ ਦਾ 200 ਡਿਵੈਲਪਮੈਂਟ ਟੈਕਸ ਬੰਦ ਕਰਨ ਦਾ ਕੋਈ ਪ੍ਰਸ੍ਤਾਵ ਨਹੀ : ਟੈਕਸ ਕੱਟਣ ਨੂੰ ਦਿੱਤੀ ਜਾ ਚੁੱਕੀ ਹੈ ਮਨਜੂਰੀ
ਵਿੱਤ ਵਿਭਾਗ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਕੀਤਾ ਸਾਫ
ਪੰਜਾਬ ਦੇ ਵਿੱਤ ਵਿਭਾਗ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਸਾਫ਼ ਕਰ ਦਿੱਤਾ ਹੈ ਕਿ ਪੈਨਸ਼ਨਰ /ਸੇਵਾ ਮੁਕਤ ਕਰਮਚਾਰੀਆ ਦਾ 200 ਰੁਪਏ ਡਿਵੈਲਪਮੈਂਟ ਟੈਕਸ ਬੰਦ ਕਰਨ ਕੋਈ ਪ੍ਰਸ੍ਤਾਵ ਨਹੀ ਹੈ। ਵਿੱਤ ਵਿਭਾਗ ਨੇ ਸਾਫ਼ ਕੀਤਾ ਹੈ ਕਿ ਇਸ ਤਰ੍ਹਾਂ ਦੀ ਕੋਈ ਤਜ਼ਵੀਜ ਵੀ ਵਿਚਾਰ ਅਧੀਨ ਨਹੀ ਹੈ। ਆਬਕਾਰੀ ਵਿਭਾਗ ਦੀ ਪ੍ਰਾਪਤ ਹੋਈ ਤਜ਼ਵੀਜ ਨੂੰ ਵਿਚਾਰਦੇ ਹੋਏ 200 ਰੁਪਏ ਡਿਵੈਲਪਮੈਂਟ ਟੈਕਸ ਕੱਟਣ ਨੂੰ ਮਨਜੂਰੀ ਦਿੱਤੀ ਗਈ ਹੈ। ਇਹ ਪੱਤਰ ਮੁੱਖ ਮੰਤਰੀ ਦੀ ਮਨਜੂਰੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਵਿੱਤ ਵਿਭਾਗ ਵੱਲੋਂ ਜਰੂਰੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਆਬਕਾਰੀ ਵਿਭਾਗ ਨੂੰ ਲਿਖਿਆ ਗਿਆ ਹੈ। ਆਬਕਾਰੀ ਵਿਭਾਗ ਵੱਲੋਂ ਅਜੇ ਤੱਕ ਕੋਈ ਸੂਚਨਾਂ ਨਹੀ ਦਿਤੀ ਗਈ ਹੈ । ਵਿੱਤ ਵਿਭਾਗ ਨੇ ਕਿਹਾ ਹੈ ਕਿ ਸਥਾਨਕ ਸਰਕਾਰ ਵਿਭਾਗ ਨੂੰ ਮਿਸਲ ਵਾਪਸ ਭੇਜੀ ਜਾਂਦੀ ਹੈ ।