ਪੰਜਾਬ

ਐਨ.ਆਰ.ਆਈਜ਼. ਦੀ ਸਹੂਲਤ ਲਈ ਹਰ ਜ਼ਿਲ੍ਹੇ ’ਚ ਲਗਾਏ ਜਾਣਗੇ ਨੋਡਲ ਅਫ਼ਸਰ: ਕੁਲਦੀਪ ਸਿੰਘ ਧਾਲੀਵਾਲ 

ਐਨ.ਆਰ.ਆਈਜ਼. ਦੀ ਸਹੂਲਤ ਲਈ ਹਰ ਜ਼ਿਲ੍ਹੇ ’ਚ ਲਗਾਏ ਜਾਣਗੇ ਨੋਡਲ ਅਫ਼ਸਰ: ਕੁਲਦੀਪ ਸਿੰਘ ਧਾਲੀਵਾਲ 

ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨਾਲ ਸਬੰਧਤ ਕੇਸਾਂ ਦੇ ਸਮਾਂਬੱਧ ਨਿਬੇੜੇ ਲਈ ਅੰਮਿ੍ਤਸਰ, ਪਟਿਆਲਾ, ਲੁਧਿਆਣਾ ਤੇ ਬਠਿੰਡਾ ਜ਼ਿਲ੍ਹੇ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ ਸਪੈਸ਼ਲ ਅਦਾਲਤਾਂ: ਐਨ.ਆਰ.ਆਈ. ਮਾਮਲੇ ਮੰਤਰੀ

ਚੰਡੀਗੜ੍ਹ, 29 ਮਾਰਚ:

ਐਨ.ਆਰ.ਆਈ. ਮਾਮਲੇ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਦੱਸਿਆ ਕਿ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਨੋਡਲ ਅਫ਼ਸਰ ਲਗਾਏ ਜਾਣਗੇ ਜੋ ਨਿੱਜੀ ਤੌਰ ’ਤੇ ਐਨ.ਆਰ.ਆਈਜ਼. ਦੀ ਸਹੂਲਤ ਲਈ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ। ਪਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਅਧਿਕਾਰੀਆਂ ਤੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਹਦਾਇਤ ਕੀਤੀ ਕਿ ਨੋਡਲ ਅਫ਼ਸਰਾਂ ਦੀ ਤਾਇਨਾਤੀ ਪੂਰੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਨਿਯਮਤ ਤੌਰ ’ਤੇ ਨੋਡਲ ਅਫ਼ਸਰਾਂ ਦੀ ਕਾਰਗੁਜ਼ਾਰੀ ਬਾਰੇ ਰੀਵਿਊ ਮੀਟਿੰਗ ਕਰਨਗੇ। ਸ. ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਦੇਸਾਂ ’ਚ ਵਸਦੇ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵੱਲੋਂ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਸ. ਧਾਲੀਵਾਲ ਨੇ ਕਿਹਾ ਕਿ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨਾਲ ਸਬੰਧਤ ਕੇਸਾਂ ਦੇ ਸਮਾਂਬੱਧ ਨਬੇੜੇ ਲਈ ਅੰਮਿ੍ਰਤਸਰ, ਪਟਿਆਲਾ, ਲੁਧਿਆਣਾ ਤੇ ਬਠਿੰਡਾ ਵਿਖੇ ਸਪੈਸ਼ਲ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਸ਼ੁਰੂ ਕਰਨ ਲਈ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਅਤੇ ਜਲਦ ਤੋਂ ਜਲਦ ਇਸ ਸਬੰਧੀ ਜ਼ਮੀਨੀ ਪੱਧਰ ’ਤੇ ਕਾਰਵਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨੋਡਲ ਅਫ਼ਸਰਾਂ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀਆਂ ਕੇਂਦਰ ਸਰਕਾਰ ਤੇ ਅੰਬੈਸੀ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਕਿ ਲੋੜ ਪੈਣ ’ਤੇ ਉਹ ਖੁਦ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ ਤਾਂ ਜੋ ਐਨ.ਆਰ.ਆਈਜ਼. ਨੂੰ ਆਪਣੇ ਦੇਸ਼ ਪਰਤਣ ਮੌਕੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਸਦੇ ਨਾਲ ਹੀ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਐਨ.ਆਰ.ਆਈਜ਼ ਦਾ ਪੰਜਾਬ ਸਰਕਾਰ ਵੱਲੋਂ ਸਨਮਾਨ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਵਿਦੇਸ਼ਾਂ ’ਚ ਵਸਦੇ ਸਾਰੇ ਪੰਜਾਬੀਆਂ ਦਾ ਪਿੰਡ ਵਾਇਜ਼ ਵੇਰਵਾ ਇਕੱਠਾ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਤਾਲਮੇਲ ਕੀਤਾ ਜਾਵੇਗਾ।

ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਐਨ.ਆਰ.ਆਈਜ਼. ਨੂੰ ਵੀ ਸੱਦਾ ਦਿੱਤਾ ਕਿ ਆਪੋ-ਆਪਣੇ ਜੱਦੀ ਪਿੰਡਾਂ ’ਚ ਸਮਾਜਿਕ ਤੇ ਟਿਕਾਊ ਵਿਕਾਸ ਲਈ ਅੱਗੇ ਆਉਣ ਤਾਂ ਜੋ ਸੂਬੇ ’ਚ ਲੋੜੀਂਦੇ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨਾਂ ਇਹ ਵੀ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਪਾਰਦਰਸ਼ੀ ਢੰਗ ਨਾਲ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਵਾਹ ਲਾਵੇਗੀ।

 

NODAL OFFICERS TO BE APPOINTED IN EVERY DISTRICT FOR FACILITATION OF NRIs: KULDEEP SINGH DHALIWAL

Special courts to be set up in Amritsar, Patiala, Ludhiana & Bathinda districts to resolve cases related to NRIs in timely manner: NRI Affairs Minister

Chandigarh, March 29:

Punjab NRI Affairs Minister S. Kuldeep Singh Dhaliwal, on Tuesday, said that Punjab Government has decided to appoint nodal officers in all 23 districts of Punjab for the ease of Non-Resident Indians (NRIs).

While chairing a high level review meeting with the officials of the NRI Affairs department and members of NRI Commission, the Cabinet Minister issued the directions that the appointment of the nodal officers should be made in a transparent manner and working of these officers should be reviewed by the Deputy Commissioners concerned on regular basis.

  1. Dhaliwal said that Punjab Government led by Aam Aadmi Party has continuously been working with full zeal and commitment to resolve the issues of Punjabis residing in foreign countries and requisite directions have also been issued to Special Chief Secretary of the department.

The cabinet minister said that special courts will be set up in districts of Amritsar, Patiala, Ludhiana and Bathinda to resolve cases related to NRIs in timely manner. He said that directions have been issued to department officials to immediately initiate the process in this regard and the physical work would be started soon on the ground.

  1.       Kuldeep Singh Dhaliwal said that apart from these steps, the state government would also coordinate with Union Government and embassy to resolve the problems of NRIs which were they facing out of the state. He added that he would personally take up the matter with the ministry of external affairs and minister of home affairs of Government of India. He said that the state government would also honor the NRIs who have done commendable work in various walks of life.

He said that the NRI Affairs department will also coordinate with the Rural Development and Panchayats department to collect the village wise data of all NRIs.

  1.         Dhaliwal appealed all the Punjabi NRIs to actively participate in the social and sustainable development of their native villages to assist the state government in achieving desired results in the terms of overall development. He also promised to provide accountable and transparent government for holistic development of Punjab.

——–

एन.आर.आईज़. की सुविधा के लिए हर जि़ले में लगाए जाएंगे नोडल अफ़सर: कैबिनेट मंत्री कुलदीप सिंह धालीवाल
विदेशों में बसने वाले पंजाबियों से सम्बन्धित मामलों के समयबद्ध निपटारे के लिए अमृतसर, पटियाला, लुधियाना और बठिंडा में स्थापित की जाएंगी स्पैशल अदालतें: एन.आर.आई. मामलों मंत्री
चंडीगढ़, 29 मार्च:
एन.आर.आई. मामलों मंत्री पंजाब स. कुलदीप सिंह धालीवाल ने आज यहाँ बताया कि विदेशों में प्रवास कर चुके पंजाबियों की शिकायतों के निवारण के लिए राज्य के सभी जि़लों में नोडल अफ़सर नियुक्त किए जाएंगे, जो निजी तौर पर एन.आर.आईज़. की सुविधा के लिए प्रशासन के साथ तालमेल करेंगे। प्रवासी भारतीय मामले विभाग के अधिकारियों और एन.आर.आई. आयोग के सदस्यों के साथ एक अहम बैठक के दौरान कैबिनेट मंत्री ने हिदायत की कि नोडल अफसरों की तैनाती पूरे पारदर्शी ढंग से की जाए और सम्बन्धित डिप्टी कमिश्नर नियमित रूप से नोडल अफसरों की कारगुज़ारी संबंधी समीक्षा बैठक करेंगे। स. धालीवाल ने कहा कि आम आदमी पार्टी के नेतृत्व वाली पंजाब सरकार प्रदेशों में बसने वाले पंजाबियों के मसलों के समाधान के लिए पूरी संजीदगी के साथ काम कर रही है और उनके द्वारा विभाग के विशेष मुख्य सचिव को इस सम्बन्धी आवश्यक हिदायतें जारी की जा चुकी हैं।
स. धालीवाल ने कहा कि विदेशों में बसने वाले पंजाबियों से सम्बन्धित मामलों के समयबद्ध निपटारे के लिए अमृतसर, पटियाला, लुधियाना और बठिंडा में स्पैशल अदालतें स्थापित की जाएंगी। उन्होंने कहा कि इस सम्बन्धी कार्यवाही शुरू करने के लिए विभागीय अधिकारियों को हिदायत की जा चुकी है और जल्द से जल्द इस सम्बन्धी ज़मीनी स्तर पर कार्यवाही शुरू कर दी जाएगी।
कैबिनेट मंत्री स. कुलदीप सिंह धालीवाल ने बताया कि नोडल अफसरों के अलावा राज्य सरकार द्वारा विदेशों में बसने वाले पंजाबियों की केंद्र सरकार और दूतावास से सम्बन्धित मुश्किलों के समाधान के लिए भी आवश्यक कदम उठाए जा रहे हैं। उन्होंने कहा कि ज़रूरत पडऩे पर वह स्वयं केंद्र सरकार से बातचीत करेंगे, जिससे एन.आर.आईज़. को अपने देश वापस लौटने पर उनको किसी भी समस्या का सामना ना करना पड़े। उन्होंने कहा कि इसके साथ ही विभिन्न क्षेत्रों में नाम कमाने वाले एन.आर.आईज़ का पंजाब सरकार द्वारा सम्मान भी किया जाएगा। उन्होंने बताया कि विदेशों में बसने वाले सभी पंजाबियों का हरेक गाँव से क्रमवार विवरण एकत्र करने के लिए ग्रामीण विकास एवं पंचायत विभाग के साथ तालमेल किया जाएगा।
स. कुलदीप सिंह धालीवाल ने समूह एन.आर.आईज़. को भी आह्वान किया कि अपने-अपने पैतृक गाँवों में सामाजिक एवं सतत विकास के लिए आगे आएँ, जिससे राज्य में आवश्यक सुधारों को अमली जामा पहनाया जा सके। उन्होंने यह भी आश्वासन दिया कि आम आदमी पार्टी के नेतृत्व वाली पंजाब सरकार पूरे पारदर्शी ढंग से राज्य के सर्वांगीण विकास के लिए पूरा ज़ोर लगा देगी।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!