ਪੰਜਾਬ

ਕੈਪਟਨ ਲਈ ਆਸਾਨ ਨਹੀਂ ਰਾਹ :ਮੁੱਖ ਮੰਤਰੀ ਬਣ ਕੇ ਆਮ ਲੋਕਾਂ ਤੋਂ ਰਹੇ ਦੂਰ , ਆਪਣੇ ਵਿਧਾਇਕਾਂ ਲਈ ਵੀ ਨਹੀਂ ਸੀ ਸਮਾਂ

ਨਵੀ ਪਾਰਟੀ ਲਈ ਜਮੀਨ ਤਲਾਸ਼ਣ ਵਿੱਚ ਰੁਝੇ ਕੈਪਟਨ ਅਮਰਿੰਦਰ , ਕਈ ਨੇਤਾਵਾਂ ਨਾਲ ਕਰ ਰਹੇ ਨੇ ਸੰਪਰਕ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਨਵੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ । ਪਰ ਉਹਨਾਂ ਲਈ ਰਾਹ ਏਨੀ ਆਸਾਨ ਨਹੀਂ ਹੈ । ਮੁੱਖ ਮੰਤਰੀ ਬਣਨ ਤੋਂ ਬਾਅਦ ਆਮ ਲੋਕਾਂ ਨੂੰ ਤਾਂ ਦੂਰ ਜੋ ਆਪਣੇ ਵਿਧਾਇਕਾਂ ਨੂੰ ਮਿਲਦੇ ਨਹੀਂ ਸਨ ।  ਓਹਨਾ ਤੇ ਪੰਜਾਬ ਦੇ ਲੋਕ ਭਰੋਸ਼ਾ ਕਿਵੇਂ ਕਰਨ ? ਇਸ ਸਮੇ ਵੱਡਾ ਕਰਨ ਇਹ ਵੀ ਹੈ ਕਿ ਜਦੋ ਤਕ ਕੈਪਟਨ ਅਮਰਿੰਦਰ ਮੁੱਖ ਮੰਤਰੀ ਸਨ ਓਦੋ ਤਕ ਤਾਂ ਕਈ ਵਿਧਾਇਕ ਓਹਨਾ ਨਾਲ ਸਨ ।  ਪਰ ਜਿਵੇ ਹੀ ਸਮੀਕਰਨ ਬਦਲੇ ਸਭ ਮੌਕਾ ਦੇਖ ਕੇ ਕੈਪਟਨ ਅਮਰਿੰਦਰ ਤੋਂ ਦੂਰ ਹੋ ਗਏ ।  ਲੋਕਤੰਤਰ ਦੇ ਅੰਦਰ ਚੁਣੇ ਹੋਏ ਪ੍ਰਤੀਨਿਧਾਂ ਦਾ ਰੁਤਬਾ ਅਫਸਰਸਾਹੀ ਤੋਂ ਉਪਰ ਹੁੰਦਾ  ਹੈ ।  ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹਮੇਸ਼ਾ ਕਹਿੰਦੇ ਸਨ ਕਿ ਐਮ ਐਲ ਏ ਦਾ ਰੁਤਬਾ ਮੁੱਖ ਸਕੱਤਰ ਤੋਂ ਉਪਰ ਹੁੰਦਾ ਹੈ ।  ਪਰ ਕੈਪਟਨ ਅਮਰਿੰਦਰ ਸਿੰਘ ਦੇ ਸਮੇ ਅਫਸਰਸਾਹੀ ਭਾਰੂ ਰਹੀ , ਵਿਧਾਇਕਾਂ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ ।  ਅਫਸਰ ਜਿਲਿਆ ਵਿੱਚ ਕਾਂਗਰਸ ਐਮ ਐਲ ਏ ਦੀ ਨਹੀਂ ਸੁਣਦੇ  ਸਨ  ।  ਇਸ ਲਈ ਵਿਧਾਇਕਾਂ ਵਿੱਚ ਕੈਪਟਨ ਖਿਲਾਫ ਗੁੱਸਾ ਕਾਫੀ ਸੀ ।  ਇਸ ਲਈ ਕਾਂਗਰਸ ਦੇ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਸੀ ਕਿ 78 ਵਿਧਾਇਕਾਂ ਨੇ ਕੈਪਟਨ ਖਿਲਾਫ ਲਿਖ ਕੇ ਦਿੱਤਾ ਹੈ ।  


ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਵਿਧਾਇਕਾਂ ਤੇ ਮੰਤਰੀ ਦੀ ਕੀਮਤ ਪਤਾ ਸੀ ,  ਉਹ ਹਮੇਸ਼ਾ ਇਹਨਾਂ ਦੀ ਸੁਣਦੇ ਸਨ ।  ਜਦੋ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਇਕ ਆਈ ਏ ਐਸ ਅਫਸਰ ਦਾ ਪੰਗਾ ਇਕ ਮੰਤਰੀ ਨਾਲ ਪਾ ਗਿਆ ਤਾਂ  ਉਸ ਸਮੇ ਮੀਡਿਆ ਨੇ ਉਸ ਆਈ ਐਸ ਐਸ ਅਧਿਕਾਰੀ ਦੇ ਪੱਖ ਵਿੱਚ ਕਾਫੀ ਲਿਖਿਆ ।  ਇਸ ਦੇ ਬਾਵਜੂਦ ਬਾਦਲ ਨੇ ਤੁਰੰਤ ਉਸ ਅਧਿਕਾਰੀ ਨੂੰ ਬਾਦਲ ਦਿੱਤਾ ਅਤੇ ਆਪਣੇ ਮੰਤਰੀ ਦੀ ਗੱਲ ਸੁਣੀ । ਦਿਲਚਸਪ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਉਸ ਆਈ ਏ ਐਸ ਅਧਿਕਾਰੀ ਦਾ ਜਿਸ ਦਾ ਬਾਦਲ ਸਰਕਾਰ ਸਮੇ ਮੰਤਰੀ ਨਾਲ ਪੰਗਾ ਪਿਆ ਸੀ ।  ਉਸ ਦਾ ਕਾਂਗਰਸ ਮੰਤਰੀ ਨਾਲ ਪੰਗਾ ਪਾ ਗਿਆ ,ਪੰਗਾ ਕਾਫੀ ਵੱਧ ਗਿਆ  ।  ਇਥੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦੇ ਹੋਏ ਅਧਿਕਾਰੀ ਨੂੰ ਬਦਲਣ ਦੀ ਥਾਂ ਤੇ ਮੰਤਰੀ ਨੂੰ ਹੀ ਬਦਲ ਦਿੱਤਾ ।  ਜਿਸ ਨਾਲ ਅਫਸਰਸਾਹੀ ਦਾ ਦਿਮਾਗ ਸਤਵੇਂ ਅਸਮਾਨ ਤੇ ਚਲਾ ਗਿਆ ।  ਲੋਕਤੰਤਰ  ਵਿੱਚ ਰੁਤਵਾ ਲੋਕਾਂ ਦੇ ਚੁਣੇ ਪ੍ਰਤੀਨਿਧੀ ਦਾ ਵੱਡਾ ਹੁੰਦਾ ਹੈ ।  ਇਸ ਗੱਲ ਨੂੰ ਪਰਕਾਸ਼ ਸਿੰਘ ਬਾਦਲ ਸਮਝਦੇ ਸਨ ।   ਉਹਨਾਂ ਦੀ ਸਰਕਾਰ ਵਿੱਚ ਜਦੋ ਕਿਸੇ ਚੁਣੇ ਪ੍ਰਤੀਨਿਧੀ ਦਾ ਅਫਸਰ ਨਾਲ ਪੰਗਾ ਪੈਂਦਾ ਸੀ ਤਾਂ ਉਹ ਅਫਸਰ ਨੂੰ ਬਦਲਦੇ ਸਨ ।   ਕੈਪਟਨ ਅਮਰਿੰਦਰ ਇਥੇ ਮਾਰ ਖਾ ਗਏ ।   ਮੁੱਖ ਮੰਤਰੀ ਬਣੇ ਰਹਿਣ ਲਈ ਕੈਪਟਨ ਨੂੰ ਵਿਧਾਇਕਾਂ ਦੀ ਜਰੂਰਤ ਸੀ ।   ਕੈਪਟਨ ਅਮਰਿੰਦਰ ਦੀ ਕੁਰਸੀ ਨੂੰ ਵਿਧਾਇਕਾਂ ਨੇ ਬਚਾਉਣਾ ਸੀ ਨਾ ਕਿ ਅਫਸਰਸਾਹੀ ਨੇ ਬਚਾਉਣਾ ਸੀ ।   ਕੈਪਟਨ ਇਥੇ ਮਾਤ  ਖ਼ਾਂ ਗਏ ਜਿਸ ਦਾ ਖਾਮਿਆਜਾ ਅੱਜ ਓਹਨਾ ਨੂੰ ਭੁਗਤਣਾ ਪਾ ਰਿਹਾ ਹੈ ।  
 ਹੁਣ ਕੈਪਟਨ ਅਮਰਿੰਦਰ ਸਿੰਘ ਕਈ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ ਤੇ ਓਹਨਾ ਨੂੰ ਕੱਲ੍ਹ ਦਿੱਲੀ ਪਹੁੰਚਣ ਲਈ ਕਹਿ ਰਹੇ ਹਨ ।   ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ  ਲਈ ਇਕ ਸਾਬਕਾ ਪੀ ਸੀ ਐਸ ਅਧਿਕਾਰੀ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ ।   ਸੂਤਰਾਂ ਦਾ ਕਹਿਣਾ ਹੈ ਜ਼ਿਆਦਾਤਰ ਇਸ ਸਮੇ ਕੌਂਸਲਰਾਂ  ਨੂੰ ਸੱਦਾ ਦਿੱਤਾ ਜਾ ਰਿਹਾ , ਇਸ ਸਮੇ ਕਾਂਗਰਸ ਦੇ ਕਈ ਨੇਤਾ ਜੋ ਪਹਿਲਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਨ ।   ਉਹ ਵੀ ਹੁਣ ਕੋਈ ਨਵੀ ਪਾਰਟੀ ਵਿਚ ਇੱਛਾ ਨਹੀਂ ਦਿਖਾ ਰਹੇ ਹਨ ਕਿਉਂਕਿ ਪਾਰਟੀ ਤੋਂ ਉਪਰ ਕੁਝ ਨਹੀਂ ਹੁੰਦਾ ਹੈ ।   
ਕੈਪਟਨ ਨੂੰ ਬਦਲਣ ਤੋਂ ਪਹਿਲਾ ਕੈਪਟਨ ਅਮਰਿੰਦਰ ਕਾਂਗਰਸ ਦੇ ਵਿਧਾਇਕਾਂ ਨੂੰ ਘਰ ਬੁਲਾ ਕੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਸਨ ।   ਪਰ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਸਮੀਕਰਨ ਬਦਲ ਗਏ ਹਨ ਤੇ ਸਾਰੇ ਕੈਪਟਨ ਤੋਂ ਕਿਨਾਰਾ ਕਰ ਗਏ ਹਨ ।   ਇਸ ਸਮੇ ਕੈਪਟਨ ਅਮਰਿੰਦਰ ਆਪਣੀ ਭਾਜਪਾ ਨਾਲ  ਮਿਲ  ਕੇ ਜਮੀਨ ਤਲਾਸ਼ ਰਹੇ ਹਨ ।   ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ  ਨੇ ਕਈ ਨੇਤਾਵਾਂ ਨੂੰ ਸੰਦੇਸ਼ ਭੇਜਿਆ ਹੈ ਕਿ ਅਗਰ ਉਹ ਨਵੀ ਪਾਰਟੀ ਵਿਚ ਸ਼ਾਮਿਲ ਹੋਣ ਦੀ ਇੱਛਾ ਰੱਖਦੇ ਹਨ ਤਾਂ ਉਹ 24 ਅਕਤੂਬਰ ਨੂੰ ਦਿੱਲੀ ਪਹੁੰਚ ਜਾਣ ।   ਸੂਤਰਾਂ ਦਾ ਕਹਿਣਾ ਹੈ ਕਿ 25 ਅਕਤੂਬਰ ਨੂੰ ਕੈਪਟਨ ਅਮਰਿੰਦਰ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਹਨ ਤੇ ਨਵੀ ਪਾਰਟੀ ਦਾ ਐਲਾਨ ਕਰ ਸਕਦੇ ਹਨ ।   ਇਸ ਦਿਨ ਉਹ ਭਾਜਪਾ ਦੇ ਵੱਡੇ ਲੀਡਰਾਂ ਨੂੰ ਵੀ ਮਿਲ ਸਕਦੇ ਹਨ  ।   

ਕੈਪਟਨ ਇਸ ਸਮੇ ਭਾਜਪਾ ਕੋਲੋਂ ਆਪਣੀ ਜਮੀਨ ਤਲਾਸ਼ ਰਹੇ ਹਨ ।   ਕੈਪਟਨ ਅਮਰਿੰਦਰ ਲਈ ਮੁਸ਼ਕਲ ਇਹ ਹੈ ਕਿ ਕੈਪਟਨ ਅਮਰਿੰਦਰ ਜਦੋ ਮੁੱਖ ਮੰਤਰੀ ਰਹੇ , ਉਸ ਸਮੇ ਆਮ ਲੋਕਾਂ ਨੂੰ ਮਿਲਣਾ ਤਾਂ ਦੂਰ ਉਹ ਆਪਣੇ ਵਿਧਾਇਕਾਂ ਨੂੰ ਨਹੀਂ ਮਿਲਦੇ ਸਨ ।    ਇਸ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਲਈ ਰਾਹ ਆਸਾਨ ਨਹੀਂ ਹੈ ।   ਇਸ ਸਮੇ ਪੰਜਾਬ ਦੇ ਰਾਜਨੀਤਿਕ ਸਮੀਕਰਨ ਬਦਲ ਗਏ ਹਨ ।   ਭਾਜਪਾ ਦੀ ਹਾਲਤ ਪੰਜਾਬ ਵਿਚ ਕਾਫੀ ਪਤਲੀ ਹੈ ।  ਇਸ ਲਈ ਅਗਰ ਕੇਂਦਰ ਖੇਤੀ ਕਨੂੰਨ ਵਾਪਸ ਲੈ ਵੀ ਲੈਂਦਾ ਹੈ ਤਾਂ ਭਾਜਪਾ ਨੂੰ ਪੰਜਾਬ ਅੰਦਰ ਇਕ ਸੀਟ ਨਹੀਂ ਮਿਲਣੀ ਹੈ ।   

ਅਕਸਰ ਦੇਖਿਆ ਹੈ ਕੇ ਜਿਨ੍ਹਾਂ ਨੇ ਆਪਣੀ ਪਾਰਟੀ ਛੱਡ ਕੇ ਨਵੀ ਪਾਰਟੀ ਬਣਾਈ ਹੈ ।    ਓਹਨਾ ਦਾ ਹਸ਼ਰ ਜ਼ਿਆਦਾ ਚੰਗਾ ਨਹੀਂ ਰਿਹਾ ਹੈ ।    ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਬਣਾਈ ਸੀ ।     ਅਖੀਰ ਕਾਂਗਰਸ ਵਿੱਚ ਸ਼ਾਮਿਲ ਹੋਣਾ ਪਿਆ ਅਤੇ ਅੱਜ ਵਿੱਤ ਮੰਤਰੀ ਬਣ ਗਏ ਹਨ ।    

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!