ਹੁਣ ਮੁਲਾਜ਼ਮ ਅਤੇ ਪੈਨਸ਼ਨਰ ਸੀਲ ਕਰਨਗੇ, ਪੰਜਾਬ ਦੀ ਰਾਜਧਾਨੀ ਦੇ ਰਸਤੇ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਖਿੱਚੀ ਕਿਸਾਨੀ ਅੰਦੋਲਨ ਦੀ ਤਰਜ਼ ਤੇ ਤਿਆਰੀ
ਪੰਜਾਬ ਵਿਧਾਨ ਸਭਾ ਦੌਰਾਨ ਮੁਲਾਜ਼ਮ ਅਤੇ ਪੈਨਸ਼ਨਰ ਚੰਡੀਗੜ੍ਹ ਸੀਲ ਕਰ ਲਗਾਉਣਗੇ ਪੱਕੇ ਧਰਨੇ
ਚੰਡੀਗੜ੍ਹ, 13 ਫਰਵਰੀ ( ) ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁਹਾਲੀ ਵਿਖੇ ਕੱਲ ਹਜ਼ਾਰਾ ਦੀ ਗਿਣਤੀ ਵਿਚ ਕੀਤੇ ਗਏ ਵੱਡੇ ਇਕੱਠ ਤੋਂ ਬਾਅਦ ਫਰੰਟ ਦੇ ਉਤਸ਼ਾਹ ਵਿਚ ਆਏ ਆਗੂਆਂ ਨੇ ਸਰਕਾਰ ਵਿਰੁੱਧ ਵੱਡਾ ਅੰਦੋਲਨ ਅਤੇ ਪੱਕੇ ਮੋਰਚੇ ਲਾਉਣ ਲਈ ਮਿਤੀ 20.2.2021 ਨੂੰ ਅਗਲੀ ਮੀਟਿੰਗ ਸੱਦ ਲਈ ਹੈ। ਸਾਂਝਾ ਫਰੰਟ ਵੱਲੋਂ ਕੱਲ ਵਾਈ.ਪੀ.ਐਸ ਚੋਂਕ ਵਿੱਚ ਜਿੱਥੇ ਹਜ਼ਾਰਾ ਦਾ ਇਕੱਠ ਕੀਤਾ ਉਥੇ ਹੀ ਮੁਹਾਲੀ ਦੇ ਮੁੱਖ ਬਜਾਰਾਂ ਅਤੇ ਸ਼ਹਿਰ ਦੇ ਭੀੜ ਵਾਲੇ ਸਥਾਨਾਂ ਤੇ ਇੱਕ ਵੱਡਾ ਰੋਡ ਸ਼ੋ ਕਰਕੇ ਪੰਜਾਬ ਅਤੇ ਮੁਹਾਲੀ ਦੇ ਨਿਵਾਸੀਆਂ ਨੂੰ ਪਰਚੇ ਵੰਡ ਕੇ ਅਤੇ ਸਪੀਕਰਾਂ ਰਾਹੀ ਅਨਾਊਂਸਮੈਂਟ ਕਰਕੇ ਕਾਂਗਰਸ ਸਰਕਾਰ ਅਤੇ ਰਿਵਾਇਤੀ ਪਾਰਟੀਆਂ ਨੂੰ ਵੋਟ ਨਾ ਦੇਣ ਦੀ ਜ਼ੋਰਦਾਰ ਅਪੀਲ ਵੀ ਕੀਤੀ। ਸਾਂਝਾ ਫਰੰਟ ਦੇ ਕਨਵੀਨਰ ਸ੍ਰੀ ਸੱਜਣ ਸਿੰਘ, ਸ਼ਤੀਸ ਰਾਣਾ, ਮੇਘ ਸਿੰਘ ਸਿੱਧੂ, ਕਰਮ ਸਿੰਘ ਧਨੋਆ , ਅਸ਼ਵਨੀ ਚੰਦਰ ਸ਼ਰਮਾਂ, ਪ੍ਰੇਮ ਸਾਗਰ ਸ਼ਰਮਾਂ, ਬਖਸ਼ੀਸ ਸਿੰਘ, ਜਸਵੀਰ ਸਿੰਘ ਤਲਵਾੜਾ, ਸੁਖਜੀਤ ਸਿੰਘ, ਪਰਵਿੰਦਰ ਸਿੰਘ ਖੰਗੂੜਾ ਅਤੇ ਦਵਿੰਦਰ ਸਿੰਘ ਬੈਨੀਪਾਲ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਸਰਕਾਰ ਵੱਲੋਂ ਵਿਧਾਨ ਸਭਾ ਚੋਣਾ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ 4 ਸਾਲ ਤੋਂ ਉਪਰ ਸਮਾਂ ਬੀਤ ਜਾਣ ਉਪਰੰਤ ਵੀ ਪੂਰੇ ਨਹੀਂ ਕੀਤੇ ਅਤੇ ਕਈ ਤਰ੍ਹਾਂ ਦੀਆਂ ਹੋਰ ਕਟੋਤੀਆਂ ਅਰੰਭ ਕਰ ਦਿੱਤੀਆਂ ਹਨ ਅਤੇ ਨਵੇਂ ਤਰੀਕਿਆਂ ਨਾਲ ਸਮਾਜ ਵਿਚੋ ਸਰਕਾਰੀ ਸੇਵਾ ਵਿੱਚ ਆਉਣ ਵਾਲੇ ਬੱਚਿਆਂ ਦਾ ਸ਼ੋਸਨ ਅਰੰਭ ਕਰ ਦਿਤਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ 6ਵਾਂ ਤਨਖਾਹ ਕਮਿਸ਼ਨ, ਪੂਰਾਣੀ ਪੈਨਸ਼ਨ ਦੀ ਬਹਾਲੀ, ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ, ਡੀ.ਏ ਦੀਆਂ ਲੰਬਿਤ ਕਿਸ਼ਤਾਂ ਅਤੇ ਏਰੀਅਰ ਸਬੰਧੀ ਪੈਂਡਿਗ ਮੰਗਾ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ, ਜਦੋਂ ਕਿ ਮੁਲਾਜਮਾ ਤੇ 200 ਰੂ. ਦਾ ਜਜਿਆ ਟੈਕਸ ਥੋਪ ਦਿਤਾ ਗਿਆ ਹੈ। ਉਹਨਾ ਇਹ ਵੀ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਨਾਲ ਇਕੱਲੇ ਮੁਲਾਜ਼ਮਾਂ ਦਾ ਹੀ ਘਾਣ ਨਹੀਂ ਹੋ ਰਿਹਾ ਸਗੋਂ ਸਮਾਜ ਦੇ ਹਰ ਵਰਗ ਦਾ ਸ਼ੋਸਨ ਹੋ ਰਿਹਾ ਹੈ ਜੇਕਰ ਸਰਕਾਰ ਇਸੇ ਤਰਾਂ ਹੀ ਪੁਨਰ ਗਠਨ ਦੇ ਨਾਮ ਤੇ ਸਰਕਾਰੀ ਵਿਭਾਗਾਂ ਵਿਚੋਂ ਅਸਾਮੀਆਂ ਦਾ ਖਾਤਮਾ ਕਰਦੀ ਗਈ ਤਾ ਬੇਰੁਜ਼ਗਾਰੀ ਹੋਰ ਵੱਡੀ ਪੱਧਰ ਤੇ ਫੈਲਗੀ। ਇਸੇ ਤਰਾਂ ਹੀ ਸਮਾਜ ਵਿਚੋਂ ਥੋੜੀਆਂ ਬਹੁਤ ਬਚੀਆਂ ਆਸਾਮੀਆਂ ਵਿਰੁੱਧ ਕੁੱਝ ਬਹੁੱਤ ਪੜੇ ਲਿਖੇ ਬਚੇ ਕਾਮਯਾਬ ਹੁੰਦੇ ਹਨ ਤਾਂ ਉਹਨਾ ਨੂੰ 3 ਸਾਲ ਲਈ 10 ਤੋਂ 15 ਹਜ਼ਾਰ ਦੀ ਨਿਗੂਣੀ ਤਨਖਾਹ ਦਿੱਤੀ ਜਾਵੇਗੀ ਅਤੇ ਕੇਂਦਰ ਸਰਕਾਰ ਦਾ ਘੱਟ ਤਨਖਾਹ ਵਾਲਾ 7ਵਾਂ ਤਨਖਾਹ ਕਮਿਸ਼ਨ ਦਿੱਤਾ ਜਾਵੇਗਾ। ਮੁਲਾਜ਼ਮ ਆਗੂਆਂ ਕਿਹਾ ਕਿ ਹੁਣ ਮੁਲਾਜ਼ਮ ਵੀ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਪੰਜਾਬ ਦੀ ਰਾਜਧਾਨੀ ਵਿਚ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਪੱਕੇ ਮੋਰਚੇ ਲਗਾਉਣਗੇ ਅਤੇ ਸਾਰੇ ਬਾਰਡਰ ਸੀਲ ਕਰ ਦੇਣਗੇ।
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਜਿਥੇ ਰੈਲੀ ਵਿਚ ਆਏ ਸਮੂਹ ਮੂਲਾਜਮਾਂ ਦਾ ਧੰਨਵਾਦ ਕੀਤਾ ਅਤੇ ਅਪੀਲ ਵੀ ਕੀਤੀ ਕੀ ਮੁਲਾਜ਼ਮ ਪੱਕੇ ਮੋਰਚਿਆ ਲਈ ਤਿਆਰੀ ਵੱਜੋ ਮੁਲਾਜ਼ਮਾ ਦੀ ਲਾਮਬੰਦੀ ਕਰਨ ਅਤੇ ਪੰਜਾਬ ਦੇ ਆਮ ਲੋਕਾ ਵਿਚ ਪ੍ਰਚਾਰ ਕਰਨ ਕਿ ਸਰਕਾਰ ਦੀਆਂ ਨੀਤੀਆਂ ਨਾਲ ਨੁਕਸਾਨ ਸਾਰੇ ਸਮਾਜ ਦਾ ਖਾਸ ਤੋਰ ਤੇ ਨੋਜੁਆਨ ਪੀੜ੍ਹੀ ਦਾ ਹੈ ਤਾਂ ਕਿ ਇਸ ਅੰਦਲੋਨ ਵਿਚ ਸਮਾਜ ਦੇ ਹਰ ਵਰਗ ਦੀ ਸਮੂਲੀਅਤ ਹੋ ਸਕੇ। ਸਮੂਹ ਕਨਵੀਨਰਾਂ ਵੱਲੋਂ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਫਰੰਟ ਦੀਆਂ ਭਾਈਵਾਲ ਜਥੇਬੰਦੀਆਂ ਪੀ.ਐਸ.ਐਮ.ਐਸ.ਯੂ. ਦੀਆਂ ਵਿਭਾਗੀ ਜੱਥੇਬੰਦੀਆਂ, ਪ.ਸ.ਸ.ਫ., ਪੰਜਾਬ ਸਬਾਰਡੀਨੇਟ ਸਰਵਿਸ ਫਡਰੇਸ਼ਨ (1406-22ਬੀ ਅਤੇ ਸੱਜਣ ਸਿੰਘ), ਸਾਂਝਾ ਮੁਲਾਜ਼ਮ ਮੰਚ, ਮੋਹਾਲੀ ਅਤੇ ਚੰਡੀਗੜ੍ਹ ਦੇ ਸਮੂਹ ਡਾਇਰੈਕਟੋਰੇਟਜ਼ ਦੀਆਂ ਸਮੂਹ ਜੱਥੇਬੰਦੀਆਂ, ਪੰਜਾਬ ਪੈਨਸ਼ਨਰ ਕੰਨਫੈਡਰੇਸ਼ਨ, ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪੰਜਾਬ, ਗੌਰਮੈਂਟ ਪੈਨਸ਼ਨਰਜ਼ ਜੁਆਇੰਟ ਫਰੰਟ, ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ, ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ, ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨਜ਼, ਬਿਜਲੀ ਮੁਲਾਜ਼ਮਾਂ ਨਾਲ ਸਬੰਧਿਤ ਜੱਥੇਬੰਦੀਆਂ, ਆਈ.ਟੀ.ਆਈ. ਇੰਮਪਲਾਈ ਯੂਨੀਅਨ, ਵੈਟਨਰੀ ਇੰਸਪੈਕਟਰ ਯੂਨੀਅਨ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਯੂਨੀਅਨ ਪੰਜਾਬ, ਮਾਸਟਰ ਕਾਡਰ ਯੂਨੀਅਨ, ਡੀ.ਟੀ.ਐਫ., ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ, ਪੰਜਾਬ, ਡਰਾਫਸਟਮੈਨ ਐਸੋਸੀਏਸ਼ਨ, ਪੰਜਾਬ, ਰੈਵੀਨਿਊ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ, ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ, ਅਰਥ ਅਤੇ ਅੰਕੜਾ ਕੰਟਰੈਕਟ ਯੂਨੀਅਨ, ਆਊਟ ਸੋਰਸਿੰਗ ਯੂਨੀਅਨ, ਜੁਆਇੰਟ ਐਕਸ਼ਨ ਕਮੇਟੀ (ਸਕੱਤਰੇਤ ਇਮਾਰਤ), ਪੰਜਾਬ, ਦਰਜਾ-4 ਇੰਮਪਲਾਈ ਯੂਨੀਅਨ, ਆਗਣਬਾੜੀ ਮੁਲਾਜ਼ਮ ਯੂਨੀਅਨ, ਮਿਡ-ਡੇ ਮੀਲ ਵਰਕਰ, ਕਰਮਚਾਰੀ ਦਲ ਰਣਜੀਤ ਸਾਗਰ ਡੈਮ, ਪੰਜਾਬ ਨਾਨ ਗਜਟਿਡ ਫਾਰੈਸਟ ਆਫੀਸਰਜ਼ ਯੂਨੀਅਨ, ਐਸ.ਐਲ.ਵਰਕਰ ਯੂਨੀਅਨ, ਦੀ ਸਮੂਹ ਲੀਡਰਸ਼ਿੱਪ ਦਾ ਧੰਨਵਾਦ ਕੀਤਾ ਖਾਸ ਕਰਕੇ ਮੋਹਾਲੀ ਅਤੇ ਚੰਡੀਗੜ੍ਹ ਦੇ ਸਾਥੀ ਜਿਹਨਾਂ ਨੇ ਰੈਲੀ ਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰਕੇ ਪ੍ਰਬੰਧ ਕੀਤੇ।