ਵਿਜੇ ਰੁਪਾਣੀ ਤੇ ਸੁਨੀਲ ਜਾਖੜ ਇਕ ਸੁਰ ਚ ਬੋਲੇ , ਹੁਣ ਇਕੱਲੇ ਚੋਣ ਲੜਾਂਗੇ
ਅਕਾਲੀ ਦਲ ਨਾਲ ਭਾਜਪਾ ਨਹੀਂ ਕਰੇਗੀ ਗਠਜੋੜ : ਵਿਜੇ ਰੁਪਾਣੀ , ਹੁਣ ਸਾਨੂੰ ਛੋਟੇ ਭਾਈ ਦੀ ਸੋਚ ਛੱਡਣੀ ਪਵੇਗੀ : ਸੁਨੀਲ ਜਾਖੜ
ਭਾਜਪਾ ਪੰਜਾਬ ਇਕੱਲੇ ਹੀ ਲੜੇਗੀ ਚੋਣ : ਵਿਜੇ ਰੁਪਾਣੀ
ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਨੇ ਸਾਫ ਕਰ ਦਿੱਤਾ ਹੈ ਕਿ ਭਾਜਪਾ ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਕਰੇਗੀ । ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਦਮ ਤੇ ਇਕੱਲੇ ਚੋਣ ਲੜੇਗੀ । ਰੁਪਾਣੀ ਨੇ ਕਿਹਾ ਕਿ ਉਹ ਪਹਿਲਾ ਵੀ ਕਹਿ ਚੁੱਕੇ ਹਨ ਕਿ ਭਾਜਪਾ ਇਕੱਲੇ ਹੀ ਚੋਣ ਲੜੇਗੀ । ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਅਜਮਾ ਲਿਆ ਹੈ ।
ਇਸ ਤੋਂ ਪਹਿਲਾ ਸੁਨੀਲ ਜਾਖੜ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕਹਿੰਦੇ ਹਨ 1996 -97 ਚ ਸਮਝੌਤਾ ਕੀਤਾ ਸੀ । ਜਦੋ ਸਕੂਲ ਵਿੱਚੋ ਨਿਕਲ ਕੇ ਕਾਲਜ ਚਲੇ ਜਾਂਦੇ ਹਾਂ ਤਾਂ ਕਹਿੰਦੇ ਹਾਂ , ਬੰਦਾ ਖੁਦਮੁਖਤਿਆਰ ਹੋਰ ਗਿਆ ਹੈ ਹੁਣ ਸਾਨੂੰ ਛੋਟੇ ਭਾਈ ਦੀ ਸੋਚ ਛੱਡਣੀ ਪਵੇਗੀ ।ਜਿੰਮੇਵਾਰੀ ਬਹੁਤ ਵੱਡੀ ਹੈ ਜਿਸ ਤਰ੍ਹਾਂ ਬਾਜਪਾਈ ਜੀ ਨੇ ਗਠਜੋੜ ਦਾ ਧਰਮ ਨਿਭਾਇਆ । ਜਿਨ੍ਹਾਂ ਬੰਦਸ਼ਾਂ ਤੇ ਅਸੂਲਾਂ ਤੇ ਪਹਿਰਾ ਦਿੱਤਾ ਇਕ ਭ੍ਰਾਂਤੀ ਫਲਾ ਦਿੱਤੀ ਜਿਸ ਨੂੰ ਅਸੀਂ ਦੂਰ ਕਰਨਾ ਹਾਂ । ਹੁਣ ਅਸੀਂ ਖੁਦ ਮੁਖਤਿਆਰ ਹੋ ਗਏ ਹਾਂ। ਮੇਰਾ ਮੰਨਣਾ ਹੈ ਕਿ ਅਸੀਂ ਲੋਕਾਂ ਦਾ ਦਿਲ ਜਿੱਤਣਾ ਹੈ । ਉਨ੍ਹਾਂ ਕਿਹਾ ਨਿਗਾ ਬਦਲ, ਨਜਾਰੇ ਬਦਲ ਜਾਣਗੇ । ਸਾਡੇ ਕੋਲ ਸੰਭਨਾਵਾ ਬਹੁਤ ਹੈ ਅਸੀਂ ਸਭ ਦਾ ਸਾਥ ਤੇ ਸਭ ਦਾ ਵਿਕਾਸ ਦੀ ਗੱਲ ਕਰਦੇ ਹਾਂ। ਅਸੀਂ ਲੋਕਾਂ ਕੋਲ ਸੰਦੇਸ਼ ਲੈ ਕੇ ਜਾਣਾ ਹੈ । ਅੱਜ ਅਸੀਂ ਮਾਇਨਰ ਪਾਰਟ ਨਹੀਂ ਹਾਂ ਅੱਜ ਪੰਜਾਬ ਸਾਡੇ ਨਾਲ ਹੈ।
ਜਾਖੜ ਨੇ ਕਿਹਾ ਸਭ ਤੋਂ ਪਹਿਲਾ ਅਮਿਤ ਸਾਹ ਦਾ ਫੋਨ ਆਇਆ ਹੈ ਇਸ ਸਮੇ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਜਰੂਰਤ ਹੈ ਅਸੀਂ ਦੇਣ ਨੂੰ ਤਿਆਰ ਹਾਂ । ਸੁਨੀਲ ਜਾਖੜ ਨੇ ਕਿਹਾ ਕਿ ਹਰਜੀਤ ਗਰੇਵਾਲ ਨੇ ਕਿਹਾ ਕਿ ਅਸ਼ਵਨੀ ਜੇ ਨੇ ਜੋ ਕੰਮ ਕੀਤਾ ਮੁਸਖਾਲ ਦ ਸਮੇ ਚ ਪਾਰਟੀ ਨੂੰ ਸੰਭਾਲ ਕੇ ਰੱਖਿਆ ਜਾਖੜ ਨੇ ਕਿਹਾ ਕਿ ਸਮੇ ਦੇ ਨਾਲ ਜਿੰਮੇਵਾਰੀਆਂ ਬਦਲਦੀਆਂ ਰਹਿੰਦੀਆਂ ਹਨ ।