ਅਮ੍ਰਿਤਪਾਲ ਤੇ NSA ਲਗਾਇਆ , ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਦਿੱਤੀ ਜਾਣਕਾਰੀ
ਅਮ੍ਰਿਤਪਾਲ ਦੇ ਦੋ ਹੋਰ ਸਾਥੀਆਂ ਨੂੰ ਅਸਾਮ ਜੇਲ ਭੇਜਿਆ
ਪੰਜਾਬ ਸਰਕਾਰ ਨੇ ਭਗੌੜੇ ਅਮ੍ਰਿਤਪਾਲ ਨੇ NSA ਲਗਾ ਦਿੱਤਾ ਹੈ । ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ । ਪੰਜਾਬ ਸਰਕਾਰ ਨੇ ਕਿਹਾ ਹੈ ਕਿ ਅਮ੍ਰਿਤਪਾਲ ਤੋਂ ਦੇਸ਼ ਨੂੰ ਖ਼ਤਰਾ ਹੈ । ਅਮ੍ਰਿਤਪਾਲ ਤੇ NSA ਲਗਾਉਣ ਨਾਲ ਉਸਦੀਆਂ ਮੁਸ਼ਕਲ ਵੱਧ ਗਈਆਂ ਹਨ ਹੁਣ ਸਾਫ ਹੈ ਕਿ ਅਮ੍ਰਿਤਪਾਲ ਹੁਣ 2 ਸਾਲ ਤੋਂ ਪਹਿਲਾ ਜੇਲ ਵਿੱਚੋ ਵਾਪਸ ਨਹੀਂ ਆਏਗਾ ਡਿਪਟੀ ਕਮਿਸ਼ਨਰ ਕੋਲ NSA ਲਗਾਉਣ ਦਾ ਅਧਿਕਾਰ ਹੈ ।
ਇਸ ਤੋਂ ਪਹਿਲਾ ਪੰਜਾਬ ਸਰਕਾਰ ਨੇ ਦਲਜੀਤ ਕਲਸੀ, ਬਾਜੇਕੇ, ਬਸੰਤ ਸਿੰਘ, ਗੁਰਮੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ‘ਤੇ NSA ਲਾ ਕੇ ਅਸਾਮ ਜੇਲ੍ਹ ਭੇਜਿਆ ਗਿਆ ਹੈ । ਅਮ੍ਰਿਤਪਾਲ ਦੇ ਦੋ ਹੋਰ ਸਾਥੀਆਂ ਕੁਲਵੰਤ ਸਿੰਘ ਧਾਲੀਵਾਲ ਤੇ ਗੁਰਬਿੰਦਰ ਪਾਲ ਨੂੰ ਪੁਲਿਸ
ਵਲੋਂ ਅਸਾਮ ਦੀ ਡਿਬ੍ਰੂਗੜ੍ਹ ਜੇਲ ਭੇਜ ਦਿੱਤਾ ਗਿਆ ਹੈ । ਇਹਨਾਂ ਤੇ ਵੀ NSA ਲਗਾਇਆ ਗਿਆ ਹੈ । NSA ਲੱਗਣ ਤੋਂ ਬਾਅਦ ਦੋਸ਼ੀ ਨੂੰ ਦੇਸ਼ ਦੀ ਕਿਸੇ ਵੀ ਜੇਲ ਵਿਚ ਰੱਖਿਆ ਜਾ ਸਕਦਾ ਹੈ ।
ਕੀ ਹੈ NSA
ਰਾਸ਼ਟਰੀ ਸੁਰੱਖਿਆ ਐਕਟ ਭਾਰਤੀ ਸੰਸਦ ਦੁਆਰਾ 23 ਸਤੰਬਰ, 1980 ਨੂੰ ਜਾਰੀ ਕੀਤਾ ਗਿਆ ਇੱਕ ਐਕਟ ਹੈ, ਜੋ ਨਿਵਾਰਕ ਨਜ਼ਰਬੰਦੀ ਕਾਨੂੰਨ ਦੇ ਉਦੇਸ਼ ਨੂੰ ਹੱਲ ਕਰਦਾ ਹੈ। ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਕੇਂਦਰ ਸਰਕਾਰ ਜਾਂ ਰਾਜ ਸਰਕਾਰ ਨੂੰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਹਿਰਾਸਤ ਵਿੱਚ ਲੈਣ ਦੀ ਇਜਾਜ਼ਤ ਦਿੰਦਾ ਹੈ ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਸਰਕਾਰ ਵਿਅਕਤੀ ਨੂੰ ਜਨਤਕ ਵਿਵਸਥਾ ਵਿੱਚ ਵਿਘਨ ਪਾਉਣ ਤੋਂ ਰੋਕਣ ਲਈ ਹਿਰਾਸਤ ਵਿੱਚ ਵੀ ਲੈ ਸਕਦੀ ਹੈ। ਨਜ਼ਰਬੰਦ ਹੋਣ ਦੀ ਮਿਆਦ ਬਾਰਾਂ ਮਹੀਨੇ ਹੈ। ਜੇ ਸਰਕਾਰ ਵਿਅਕਤੀ ਵਿਰੁੱਧ ਨਵੇਂ ਸਬੂਤ ਜਾਰੀ ਕਰਦੀ ਹੈ ਤਾਂ ਵਾਧਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਕੋਲ NSA ਲਗਾਉਣ ਦਾ ਅਧਿਕਾਰ ਹੈ ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਦੇਸ਼ ਦੇ ਖਿਲਾਫ ਜੋ ਸਾਜਿਸ ਰਚੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਇਕ ਕੰਕਰ ਵੀ ਨਹੀਂ ਚੱਲਿਆ ਹੈ ਜਿਸ ਨਾਲ ਮੇਰਾ ਹੌਸਲਾ ਵਧਿਆ ਹੈ । ਓਧਰ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਨੇ ਕਿਹਾ ਕਿ ਦੇਸ਼ ਦੇ ਖਿਲਾਫ ਸਾਜਿਸ ਕਰ ਵਾਲੇ ਬਖਸੇ ਨਹੀਂ ਜਾਣਗੇ । ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਹੈ ।