ਪੰਜਾਬ
ਅਮ੍ਰਿਤਪਾਲ ਦੇ ਕਰੀਬੀ ਪਪਲਪ੍ਰੀਤ ਤੇ ਲਗਾਇਆ ਗਿਆ NSA
ਵਾਰਸ ਪੰਜਾਬ ਦੇ ਬੁਲਾਰੇ ਅਤੇ ਅਮ੍ਰਿਤਪਾਲ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਕੱਥੂਨੰਗਲ ਤੋਂ ਗਿਰਫ਼ਤਾਰ ਕਰ ਲਿਆ ਹੈ । ਪਪਲਪ੍ਰੀਤ ਸਿੰਘ ਨੂੰ NSA ਦੇ ਤਹਿਤ ਗਿਰਫ਼ਤਾਰ ਕੀਤਾ ਹੈ । ਅਮ੍ਰਿਤਪਾਲ 18 ਮਾਰਚ ਤੋਂ ਫਰਾਰ ਚੱਲ ਰਿਹਾ ਹੈ । ਆਈ ਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਰੂਰਲ ਪੁਲਿਸ ਨੇ ਸ਼ਲਾਘਾਯੋਗ ਕੰਮ ਕੀਤਾ ਹੈ । ਪਪਲਪ੍ਰੀਤ ਦੀ 6 ਕੇਸਾਂ ਵਿਚ ਭਾਲ ਸੀ । ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ ਤੇ ਇਹ ਕਾਰਵਾਈ ਕੀਤੀ ਗਈ ਹੈ ।