ਅਮ੍ਰਿਤਪਾਲ ਦੇ ਖਿਲਾਫ ਲਗਾਇਆ ਜਾ ਸਕਦਾ NSA , 5 ਸਾਥੀਆਂ ਤੇ ਲਗਾਇਆ NSA,ਪੜੋ ਕੀ ਹੈ NSA
ਪੰਜਾਬ ਪੁਲਿਸ ਭਗੌੜੇ ਅਮ੍ਰਿਤਪਾਲ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਐਕਟ ਲਗਾ ਸਕਦੀ ਹੈ ਜਦੋ ਕਿ ਪੁਲਿਸ ਵਲੋਂ ਗਿਰਫ਼ਤਾਰ ਕੀਤੇ ਗਏ ਉਸਦੇ 5 ਸਾਥੀਆ ਤੇ NSA ਲਗਾ ਦਿੱਤਾ ਹੈ । ਇਹ ਜਾਣਕਾਰੀ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਦਿੱਤੀ ਹੈ । ਹੁਣ ਤਕ ਪੁਲਿਸ ਵਲੋਂ 112 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਅਮ੍ਰਿਤਪਾਲ ਦੇ ਸਮਰਥਕ ਵਲੋਂ ਗੈਰ ਕਨੂੰਨੀ ਹਥਿਆਰ ਫੜੇ ਗਏ ਹਨ । ਪੰਜਾਬ ਪੁਲਿਸ ਵਲੋਂ ਅਮ੍ਰਿਤਪਾਲ ਦੀ ਤਲਾਸ਼ ਜਾਰੀ ਹੈ ।
ਪੜੋ ਕੀ ਹੈ NSA
ਰਾਸ਼ਟਰੀ ਸੁਰੱਖਿਆ ਐਕਟ ਭਾਰਤੀ ਸੰਸਦ ਦੁਆਰਾ 23 ਸਤੰਬਰ, 1980 ਨੂੰ ਜਾਰੀ ਕੀਤਾ ਗਿਆ ਇੱਕ ਐਕਟ ਹੈ, ਜੋ ਨਿਵਾਰਕ ਨਜ਼ਰਬੰਦੀ ਕਾਨੂੰਨ ਦੇ ਉਦੇਸ਼ ਨੂੰ ਹੱਲ ਕਰਦਾ ਹੈ। ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਕੇਂਦਰ ਸਰਕਾਰ ਜਾਂ ਰਾਜ ਸਰਕਾਰ ਨੂੰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਹਿਰਾਸਤ ਵਿੱਚ ਲੈਣ ਦੀ ਇਜਾਜ਼ਤ ਦਿੰਦਾ ਹੈ ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਸਰਕਾਰ ਵਿਅਕਤੀ ਨੂੰ ਜਨਤਕ ਵਿਵਸਥਾ ਵਿੱਚ ਵਿਘਨ ਪਾਉਣ ਤੋਂ ਰੋਕਣ ਲਈ ਹਿਰਾਸਤ ਵਿੱਚ ਵੀ ਲੈ ਸਕਦੀ ਹੈ। ਨਜ਼ਰਬੰਦ ਹੋਣ ਦੀ ਮਿਆਦ ਬਾਰਾਂ ਮਹੀਨੇ ਹੈ। ਜੇ ਸਰਕਾਰ ਵਿਅਕਤੀ ਵਿਰੁੱਧ ਨਵੇਂ ਸਬੂਤ ਜਾਰੀ ਕਰਦੀ ਹੈ ਤਾਂ ਵਾਧਾ ਕੀਤਾ ਜਾਵੇਗਾ।