ਪੰਜਾਬ
ਦਿਵਾਲੀ ਦੇ ਮੌਕੇ ਤੇ ਮੁਲਾਜ਼ਮਾਂ ਦੀਆਂ ਜੇਬਾਂ ਖਾਲੀ: ਪਿਛਲੇ 4 ਮਹੀਨਿਆਂ ਤੋਂ ਨਹੀਂ ਹੋਈਆਂ ਨਰੇਗਾ ਮੁਲਾਜ਼ਮਾਂ ਨੂੰ ਤਨਖਾਹਾਂ ਨਸੀਬ
ਨਰੇਗਾ ਮੁਲਾਜ਼ਮ ਦਿਵਾਲੀ ਵਾਲੇ ਦਿਨ ਕਾਲੀ ਦਿਵਾਲੀ ਮਨਾਉਣ ਲਈ ਹੋਣਗੇ ਮਜਬੂਰ
ਫਾਜ਼ਿਲਕਾ, 6 ਨਵੰਬਰ ਅੱਜ ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਡੀ.ਸੀ ਕੰਪਲੈਕਸ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਵਿਕਰਮ ਕੁਮਾਰ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ ਤੋਂ ਆਊਟਸੋਰਸ ਨਰੇਗਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆ ਤੇ ਦੂਜੇ ਪਾਸੇ ਕੰਟਰੈਕਟ ਤੇ ਕੰਮ ਕਰਦੇ ਨਰੇਗਾ ਮੁਲਾਜ਼ਮਾਂ ਦੀਆਂ ਵੀ ਤਨਖਾਹਾਂ ਅਤੇ ਪਿਛਲੇ ਮਹੀਨਿਆਂ ਦਾ ਏਰੀਆ ਵੀ ਜ਼ਿਲ੍ਹਾ ਹੈਡਕੁਆਰਟਰ ਫਾਜ਼ਿਲਕਾ ਵੱਲੋਂ ਰੁਕਿਆ ਹੋਇਆ ਹੈ ਤੇ ਨਾਲ ਹੀ ਪਿਛਲੇ ਮਹੀਨਿਆਂ ਤੋਂ ਆਪਣੇ ਪੱਧਰ ਤੇ ਕੁਝ ਨਰੇਗਾ ਮੁਲਾਜ਼ਮਾਂ ਦਾ ਸਲਾਨਾ ਕੰਟਰੈਕਟ ਵੀ ਰੁਕਿਆ ਹੋਇਆ ਹੈ ਜ਼ੋ ਕਿ ਸਰਕਾਰ ਦੇ ਰੂਲਾਂ ਉਲਟ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਇੱਕ ਵਿਭਾਗ ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਕੰਟਰੈਕਟ ਇੱਕ ਸਾਲ ਕੀਤਾ ਜਾਣਾ ਹੈ,ਪਰ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਆਪਣੇ ਪੱਧਰ ਤੇ ਹੀ ਨਰੇਗਾ ਮੁਲਾਜ਼ਮਾਂ ਦਾ ਕੰਟਰੈਕਟ ਤੋੜਿਆ ਜਾ ਰਿਹਾ ਹੈ ਜ਼ੋ ਕਿ ਮੁਲਾਜ਼ਮਾਂ ਨਾਲ ਸਿੱਧੇ ਤੌਰ ਤੇ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਹੈ।ਅੱਜ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਨਰੇਗਾ ਮੁਲਾਜ਼ਮਾਂ ਦੀਆਂ ਜੇਬਾਂ ਖਾਲੀ ਹਨ ਤੇ ਦੂਜੇ ਪਾਸੇ ਜਿਹਨਾਂ ਮੁਲਾਜ਼ਮਾਂ ਦਾ ਕੰਟਰੈਕਟ ਅੱਗੇ ਨਹੀਂ ਕੀਤਾ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਨਾਲ ਤੇ ਪਰਿਵਾਰਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਊਟਸੋਰਸ ਤੇ ਕੰਮ ਕਰਦੇ ਨਰੇਗਾ ਮੁਲਾਜ਼ਮਾਂ ਦਾ ਸਲਾਨਾ ਇੰਕਰੀਮੈਂਟ ਵੀ ਦੂਜੇ ਨਰੇਗਾ ਮੁਲਾਜ਼ਮਾਂ ਦੀ ਤਰ੍ਹਾਂ ਵੀ ਨਹੀਂ ਲਗਾਇਆ ਜਾ ਰਿਹਾ।
ਜ਼ੋ ਕਿ ਇਸ ਪੱਧਰ ਤੇ ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਦੋ ਵਾਰ ਮੰਗ ਪੱਤਰ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜੀ ਨੂੰ ਤੇ ਇੱਕ ਵਾਰ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਜੀ ਨੂੰ ਮਿਲਕੇ ਤੇ ਲਿਖਤੀ ਰੂਪ ਵਿੱਚ ਵੀ ਜਾਣੂ ਕਰਵਾਇਆ ਜਾ ਚੁੱਕਿਆ ਹੈ।ਪਰ ਮੁਲਾਜ਼ਮਾਂ ਦਾ ਮੱਸਲਾ ਉੱਥੇ ਦੀ ਉੱਥੇ ਹੀ ਲਟਕ ਰਿਹਾ ਹੈ। ਕਿੱਥੇ ਅੱਜ ਦਿਵਾਲੀ ਮੌਕੇ ਮੁਲਾਜ਼ਮਾਂ ਨੂੰ ਸਰਕਾਰ ਤੋਹਫ਼ੇ ਦੀ ਗੱਲ ਕਰ ਰਹੀ ਹੈ, ਇੱਥੇ ਫਾਜ਼ਿਲਕਾ ਵਿਚ ਨਰੇਗਾ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਸੀਬ ਨਹੀਂ ਹੋ ਰਹੀਆ ਤੇ ਰੁਕਿਆ ਹੋਇਆ ਕੰਟਰੈਕਟ ਵੀ ਮੁਲਾਜ਼ਮਾਂ ਦਾ ਵਾਧਾ ਨਹੀਂ ਕੀਤਾ ਜਾ ਰਿਹਾ।
ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਨੇ ਫੈਸਲਾ ਕੀਤਾ ਕਿ ਜੇਕਰ ਦਿਵਾਲੀ ਤੋਂ ਪਹਿਲਾਂ ਰੁਕੇ ਮੁਲਾਜ਼ਮਾਂ ਦਾ ਕੰਟਰੈਕਟ ਵਿੱਚ ਵਾਧਾ ਨਹੀਂ ਹੁੰਦਾ ਤੇ ਰੁਕੀਆਂ ਤਨਖਾਹਾਂ ਤੇ ਏਰੀਆ ਨਹੀਂ ਮਿਲਦਾ ਤਾਂ ਦਿਵਾਲੀ ਵਾਲੇ ਦਿਨ ਮਗਨਰੇਗਾ ਮੁਲਾਜ਼ਮ ਕਾਲੇ ਚੋਲੇ ਪਾ ਕੇ ਬਜ਼ਾਰਾਂ ਦੇ ਚੋਕਾ ਵਿੱਚ ਖੜ ਕੇ ਆਪਣਾ ਰੋਸ ਪ੍ਰਦਰਸ਼ਨ ਸਰਕਾਰ ਖ਼ਿਲਾਫ਼ ਕਰਨਗੇ।ਇਸ ਮੌਕੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਜਲਾਲਾਬਾਦ, ਬਲ਼ਦੇਵ ਸਿੰਘ ਫਾਜ਼ਿਲਕਾ, ਪ੍ਰਦੀਪ ਕੁਮਾਰ, ਅਰਨੀਵਾਲਾ,ਜਸਵੀਰ ਸਿੰਘ ਸੀ.ਏ,ਰਾਜ ਰਾਣੀ, ਰਿੰਪੀ ਕੁਮਾਰੀ, ਬਗੀਚਾ ਸਿੰਘ,ਸੁਖਰੀਵ,ਸੰਜੀਵ ਕੁਮਾਰ,ਸੁਨੀਲ ਇਕਟਆਨ, ਸ਼ਕਤੀ, ਸੁਰਿੰਦਰ ਸਿੰਘ,ਅਖਿਲ, ਅਜ਼ੇ ਕੁਮਾਰ, ਕੁਲਵਿੰਦਰ ਸਿੰਘ, ਪੂਜਾ ਰਾਣੀ,ਆਦਿ ਹਾਜ਼ਰ ਹੋਏ।