ਪੰਜਾਬ
ਉਲਝੀ ਹੋਈ ਤਾਣੀ : ਪੰਜਾਬ ਤੇ ਕਰਜੇ ਦੀ ਪੰਡ 2,70, 000 ਕਰੋੜ ਦਾ ਬਕਾਇਆ ਕਰਜ਼ਾ, ਪੰਜਾਬ ਤੇ ਮਾਰਿਕਟ ਤੋਂ ਲਈ ਕਰਜੇ ਦਾ ਬੋਝ ਭਾਰੀ
ਪੰਜਾਬ ਸਰਕਾਰ ਦਾ ਤਾਣਾ ਬਾਣਾ ਪੂਰੀ ਤਰ੍ਹਾਂ ਉਲਝ ਚੁਕਾ ਹੈ ਪੰਜਾਬ ਉਤੇ 31 ਮਾਰਚ 2021
ਪੰਜਾਬ ਸਰਕਾਰ ਤੇ ਇਸ ਸਮੇ ਸਭ ਤੋਂ ਜ਼ਿਆਦਾ ਕਰਜੇ ਦਾ ਬੋਝ ਉਹ ਹੈ ਜੋ ਪਿਛਲੀਆਂ ਸਰਕਾਰਾਂ ਨੇ ਆਪਣੇ ਖਰਚੇ ਚਲਾਉਂਣ ਲਈ ਲਿਆ ਹੈ ਅਤੇ ਇਹ ਕਰਜੇ ਤੋਂ ਬਿਨਾਂ ਪੰਜਾਬ ਸਰਕਾਰ ਦਾ ਚਲਣਾ ਮੁਸ਼ਕਲ ਹੈ ਮੁਸ਼ਕਲ ਦੀ ਘੜੀ ਵਿਚ ਸਰਕਾਰ ਕੋਲ ਇਹ ਹੀ ਸਹਾਰਾ ਹੈ ਪੰਜਾਬ ਉਤੇ ਇਸ ਸਮੇ 270000 ਕਰੋੜ ਦਾ ਕਰਜਾ ਹੈ ਜਿਸ ਵਿੱਚੋ 173395 ਕਰੋੜ ਉਹ ਬਕਾਇਆ ਕਰਜਾ ਹੈ
ਜੋ ਸਰਕਾਰਾਂ ਨੇ ਆਪਣੇ ਖਰਚੇ ਚਲਾਉਂਣ ਲਈ ਲਈ ਹਨ ਜਦੋ ਵੀ ਸਰਕਾਰ ਨੂੰ ਖਰਚ ਚਲਾਉਂਣ ਲਈ ਕੋਈ ਰਸਤਾ ਨਹੀਂ ਲੱਭਦਾ ਹੈ ਤਾ ਸਰਕਾਰ ਮਾਰਕੀਟ ਤੋਂ ਕਰਜਾ ਲੈ ਕੇ ਆਪਣਾ ਗੁਜਾਰਾ ਕਰਦੀ ਹੈ \