ਪੰਜਾਬ

*ਸਿੱਧੂ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਪੁਲਿਸ ਕਸਟੱਡੀ ਤੋਂ ਫਰਾਰ, ਸਿੱਧੂ ਮੂਸੇਵਾਲਾ ਦੀ ਮਾਂ ਨੇ ਚੁਕੇ ਸਵਾਲ*

*ਸਿੱਧੂ ਮੂਸੇਵਾਲਾ ਦੀ ਮਾਂ ਨੇ ਕਰ ਦਿੱਤਾ ਵੱਡਾ ਐਲਾਨ*

ਸਿੱਧੂ ਮੂਸੇਵਾਲਾ ਦਾ ਕਾਤਲ ਤੇ ਗੈਂਗਸਟਰ ਲਾਰੈਂਸ ਲੌਰੈਂਸ ਬਿਸ਼ਨੋਈ ਦਾ ਗੁਰਗਾ ਗੈਂਗਸਟਰ ਦੀਪਕ ਟੀਨੂੰ ਹੋਇਆ ਫਰਾਰ ਹੋ ਗਿਆ ਹੈ । ਦੀਪਕ ਟੀਨੂੰ ਮਾਨਸਾ ਪੁਲਿਸ ਦੀ ਕਸਟਡੀ ਤੋਂ ਭੱਜਿਆ ਹੈ । ਮਾਨਸਾ ਟੀਨੂੰ ਨੂੰ ਪੁਲਿਸ ਪ੍ਰਾਈਵੇਟ ਗੱਡੀ ‘ਤੇ ਲਿਜਾ ਰਹੀ ਸੀ । ਮਾਨਸਾ  ਪੁਲਿਸ ਟੀਨੂੰ ਨੂੰ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਰਿਮਾਂਡ ‘ਤੇ ਲਿਆਈ ਸੀ ।

ਓਧਰ ਸਿੱਧੂ ਮੂਸੇਵਾਲਾ ਦਾ ਮਾਤਾ ਚਰਨ ਕੌਰ ਨੇ ਦੋਸ਼ ਲਗਾਇਆ ਕਿ ਪੁਲਿਸ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਬਚਾ ਰਹੀ ਹੈ । ਪੁਲਿਸ ਇਸ ਮਾਮਲੇ ਨੂੰ ਦਬਾ ਰਹੀ ਹੈ । ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਗੈਂਗਸਟਰ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਪੰਜਾਬ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਸਰਕਾਰ ਹੈ। ਸਿੱਧੂ ਨੇ ਮਾਂ ਨੇ ਕਿਹਾ ਕਿ ਇਹ ਸਾਡੀ ਗੱਲ ਨਹੀਂ ਸੁਣਦੇ , ਅਸੀਂ ਇਕ ਵਟ੍ਸ ਐਪ ਨੰਬਰ ਜਾਰੀ ਕਰਾਂਗੇ , ਸਾਰੇ ਜਿਲਿਆ ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ ।

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਭਾਵੁਕ ਹੁੰਦੇ ਹੋਏ ਸਰਕਾਰ ਨੂੰ ਕਿਹਾ ਕੋਈ ਚੰਗੇ ਕੰਮ ਕਰੋ ਕਿਉਂ ਕਿਸ ਦਾ ਘਰ ਪੱਟ ਰਹੇ ਹੋ , ਤੁਹਾਡੇ ਕੋਲ 5 ਸਾਲ ਸਰਕਾਰ ਹੈ , ਤੁਸੀਂ ਵੀ ਤਾ ਕਦੇ ਨਿਹੱਥੇ ਹੋਵੋਗੇ । ਕਿਉਂ ਧਿਆਨ ਦਿੰਦੇ ਪੰਜਾਬ ਵੱਲ , ਪੰਜਾਬ ਨੇ ਕੀ ਮਾੜਾ ਕੀਤਾ ਹੈ ਤੁਹਾਡਾ, ਦੁਨੀਆ ਦੇ ਢਿੱਡ ਭਰਨ ਵਾਲਾ ਹੈ ਪੰਜਾਬ । ਉਨ੍ਹਾਂ ਕਿਹਾ ਕਿ 6 ਮਹੀਨੇ ਵਿਚ ਕੀ ਹੋਇਆ ਹੈ ਬਦਲਾਅ , ਮੈਂ ਕਹਿੰਦੀ ਹੈ ਕਿ ਕੱਲ੍ਹ ਕਿਸੇ ਹੋਰ ਨਾਲ ਨਾ ਹੋਵੇ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!