ਪੰਜਾਬ
CM ਭਗਵੰਤ ਮਾਨ ਦੀ ਸਖਤ ਚਿਤਾਵਨੀ ਤੋਂ ਬਾਅਦ ਪੀ ਸੀ ਐਸ ਅਧਿਕਾਰੀਆਂ ਦੀ ਹੜਤਾਲ ਖਤਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਚਿਤਾਵਨੀ ਤੋਂ ਬਾਅਦ ਪੀ ਸੀ ਐਸ ਅਧਿਕਾਰੀਆਂ ਦੀ ਹੜਤਾਲ ਖਤਮ ਹੋ ਗਈ ਹੈ । ਪੀ ਸੀ ਐਸ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਦੇ ਅਤਿਰਿਕਤ ਮੁੱਖ ਸਕੱਤਰ ਵੇਨੂ ਪ੍ਰਸਾਦ ਨਾਲ ਮੀਟਿੰਗ ਤੋਂ ਬਾਅਦ ਪੀ ਸੀ ਐਸ ਐਸੋਸੀਏਸ਼ਨ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਵੇਨੂ ਪ੍ਰਸਾਦ ਨੇ ਪੀ ਸੀ ਐਸ ਐਸੋਸੀਏਸ਼ਨ ਨੂੰ ਸਾਫ ਕਰ ਦਿਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇ ਕਾਰਵਾਈ ਕਾਰਨ ਨੂੰ ਤਿਆਰ ਹਨ ਇਸ ਲਈ ਉਹ ਹੜਤਾਲ ਖਤਮ ਕਰ ਦੇਣ ਨਹੀਂ ਤਾਂ ਸਰਕਾਰ ਵਲੋਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।