ਪੰਜਾਬ

ਸ ਸ ਸ ਸ ਕੌਤਰਪੁਰ (ਪਠਾਨਕੋਟ)ਦਾ ਸਲਾਨਾ ਅਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸਤ ਰਿਹਾ

ਪਠਾਨਕੋਟ , 6 ਮਈ:    ਸ ਸ ਸ ਸ ਕੌਤਰਪੁਰ (ਪਠਾਨਕੋਟ) ਦਾ ਸਲਾਨਾ ਅਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ,ਜਿਸ  ਵਿਚ ਵਿਦਿਆਰਥਣ ਆਸੀਮਾ ਨੇ 588/600 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੀ। ਵਿਦਿਆਰਥਣ ਨਿਕਲਾਕਸੀ ਨੇ 533/600 ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੀ ਅਤੇ ਤੀਜੇ ਸਥਾਨ ਤੇ ਵਿਦਿਆਰਥੀ ਵੰਸ ਅਤੇ ਅਰਪਿਤਾ ਨੇ 517/600 ਅੰਕ ਪ੍ਰਾਪਤ ਕੀਤੇ ਜੋ ਕਿ ਸਕੂਲ ਵਾਸਤੇ ਬੜੀ ਮਾਨ ਵਾਲੀ ਗੱਲ ਹੈ ।ਇਸ ਮੌਕੇ ਇਹਨਾਂ ਵਿਦਿਆਰਥੀਆਂ ਨੂੰ ਇਨਾਮ ਅਤੇ ਭਵਿੱਖ ਵਿੱਚ ਕਾਮਯਾਬ ਬਨਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਸਕੂਲ ਦੇ ਇੰਚਾਰਜ ਸ੍ਰੀਮਤੀ ਰਜਨੀ ਗੁਪਤਾ , ਲੈਕਚਰਾਰ ਸੁਨੀਤਾ, ਅਨੁਰਾਧਾ,ਵਿਦਿਆ ਸਾਗਰ, ਰਮੇਸ਼, ਰਜਨੀਸ਼, ਲਵਲੀਨ ,ਮਾਨਵ,ਰਮਨ ਸ਼ਾਮਲ ਰਹੇ। ਇਸ ਸਕੂਲ ਦੀ ਵਿਦਿਆਰਥਣ ਆਸੀਮਾ ਮਲਹੋਤਰਾ ਨੇ ਸਕੂਲ ਆਫ ਏਮੀਨੇਸਨ ਦੀ ਦਾਖਲਾ ਪ੍ਰੀਖਿਆ ਪਾਸ ਕਰਕੇ ਜ਼ਿਲ੍ਹਾ ਪਠਾਨਕੋਟ ਵਿਖੇ ਇਸ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!