ਪੀ ਐਚ ਡੀ ਹੋਲ੍ਡਰ ਅਧਿਆਪਕਾਂ ਦੇ ਇਕ ਵਫਦ ਨੇ ਅੱਜ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਖਿਆ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਹੈ । ਵਫਦ ਵਿਚ ਪੰਜਾਬੀ ਲੈਕਚਰਾਰ ਡਾ ਹਰਪ੍ਰੀਤ ਕੌਰ ਅਤੇ ਡਾ ਬਲਜੀਤ ਕੌਰ ਸ਼ਾਮਿਲ ਸਨ ।
ਪੀ ਐਚ ਡੀ ਹੋਲ੍ਡਰ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵਲੋਂ ਸਿਖਿਆ ਨੂੰ ਬੇਹਤਰੀਨ ਬਣਾਉਣ ਲਈ ਕੀਤੇ ਯਤਨਾਂ ਦੀ ਪੀ ਐਚ ਡੀ ਅਧਿਆਪਕ ਸ਼ਲਾਘਾ ਕਰਦੇ ਹਨ । ਇਸ ਸਮੇ 300 ਦੇ ਕਰੀਬ ਪੀ ਐਚ ਡੀ ਅਧਿਆਪਕ ਪ੍ਰਾਇਮਰੀ , ਸੈਕੰਡਰੀ ਦੀਆਂ ਵੱਖ ਵੱਖ ਅਸਾਮੀਆਂ ਤੇ ਕੰਮ ਕਰ ਰਹੇ ਹਨ । ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਡਿਗਰੀ ਕਾਲਜਾਂ , ਯੂਨੀਵਰਸਟੀਆਂ , ਪੰਜਾਬ ਸਕੂਲ ਸਿਖਿਆ ਬੋਰਡ ਚ 50 ਫ਼ੀਸਦੀ ਕੋਟਾ ਨਿਰਧਾਰਤ ਕੀਤਾ ਜਾਵੇ ।ਉਨ੍ਹਾਂ ਕਿਹਾ ਕਿ ਪੀ ਐਚ ਡੀ ਹੋਲ੍ਡਰ ਅਧਿਆਪਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਬਣਦਾ ਮਾਨ ਸਨਮਾਨ ਦਿਤਾ ਜਾਵੇ ।
ਪੰਜਾਬੀ ਲੈਕਚਰਾਰ ਡਾ ਹਰਪ੍ਰੀਤ ਕੌਰ ਅਤੇ ਡਾ ਬਲਜੀਤ ਕੌਰ ਨੇ ਦੱਸਿਆ ਕਿ ਵਿਧਾਇਕ ਨਾਲ ਵਫਦ ਦੀ ਗੱਲਬਾਤ ਚੰਗੇ ਮਾਹੌਲ ਵਿਚ ਹੋਈ ਹੈ । ਵਿਧਾਇਕ ਕੁਲਵੰਤ ਸਿੰਘ ਨੇ ਵਫਦ ਨੂੰ ਭਰੋਸ਼ਾ ਦਿੱਤਾ ਕਿ ਉਨ੍ਹਾਂ ਦੀ ਮੰਗਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆ ਦਿੱਤਾ ਜਾਵੇਗਾ । ਉਨ੍ਹਾਂ ਨੇ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਣ ਦਾ ਭਰੋਸ਼ਾ ਦਿੱਤਾ ਹੈ ।