ਕਰਮਚਾਰੀ ਐਡਹਾਕ, ਠੇਕੇ , ਡੇਲੀ ਵੇਜ , ਵਰਕ ਚਾਰਜ , ਟੈਮਪ੍ਰੇਰੀ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਪਾਲਿਸੀ ਜਾਰੀ
10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਰਮਚਾਰੀਆਂ ਲਈ ਬਣੇਗਾ ਸਪੈਸ਼ਲ ਕੇਡਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਲੋਂ ਸਰਕਾਰ ਨੇ ਕਰਮਚਾਰੀ ਐਡਹਾਕ, ਠੇਕੇ , ਡੇਲੀ ਵੇਜ , ਵਰਕ ਚਾਰਜ , ਟੈਮਪ੍ਰੇਰੀ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਨਵੀ ਨੀਤੀ ਜਾਰੀ ਕਰ ਦਿੱਤੀ ਹੈ । ਇਸ ਸਾਲ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਐਡਹਾਕ, ਠੇਕੇ , ਡੇਲੀ ਵੇਜ , ਵਰਕ ਚਾਰਜ , ਟੈਮਪ੍ਰੇਰੀ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਰਸਤਾ ਸਾਫ ਹੋ ਗਿਆ ਹੈ । ਪਾਲਿਸੀ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਵਿਦਿਅਕ ਯੋਗਤਾ ਤੇ ਪੋਸਟ ਤੇ ਤਜਰਬਾ ਦੀ ਸਰਵਿਸ ਰੂਲ ਦੇ ਅਨੁਸਾਰ ਸ਼ਰਤਾਂ ਪੂਰੀਆਂ ਕਰਦਾ ਹੋਵੇ । ਬਿਨੈਕਾਰ ਦਾ ਪਿਛਲੇ 10 ਸਾਲ ਦਾ ਦਾ ਆਚਰਣ ਦਾ ਕੰਮ ਤਸੱਲੀਬਖਸ਼ ਰਿਹਾ ਹੋਣਾ ਚਾਹੀਦਾ ਹੈ । 10 ਸਾਲ ਦੀ ਮਿਆਦ ਦੀ ਗਣਨਾ ਕਰਦੇ ਸਮੇਂ ਕਾਲਪਨਿਕ ਬਰੇਕ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ ।
ਇਹ ਨੀਤੀ ਆਊਟ ਸੋਰਸ ਕਰਮਚਾਰੀਆਂ ਤੋਂ ਇਲਾਵਾ ਜੋ ਯੋਗਤਾ ਪੂਰੀ ਨਹੀਂ ਕਰਦੇ ਹੋਣਗੇ ਉਨ੍ਹਾਂ ਤੇ ਲਾਗੂ ਨਹੀਂ ਹੋਵੇਗੀ । ਲਾਭਪਾਤਰੀ ਕਰਮਚਾਰੀਆਂ ਦੀ 58 ਸਾਲ ਦੀ ਉਮਰ ਤੱਕ ਵਿਸ਼ੇਸ਼ ਕੇਡਰ ਵਿੱਚ ਨਿਯੁਕਤੀ। ਉਨ੍ਹਾਂ ਨੂੰ ਉਸ ਅਹੁਦੇ ‘ਤੇ ਰੱਖਿਆ ਜਾਵੇਗਾ ਜੋ ਕੇਡਰ ਪੋਸਟ ਨਹੀਂ ਹੋਵੇਗਾ। ਸਰਵਿਸ ਰੂਲ ਦੇ ਮੁਤਾਬਕ ਇਹ ਕਰਮਚਾਰੀ ਰੈਗੂਲਰ ਕੇਡੱਰ ਦਾ ਹਿੱਸਾ ਨਹੀਂ ਹੋਣਗੇ ।