ਪੰਜਾਬ

*ਪੰਜਾਬ ਯੂਨੀਵਰਸਿਟੀ ਮਾਮਲੇ ‘ਚ ਮਾਨ ਸਰਕਾਰ ਬੋਲ ਰਹੀ ਕੋਰਾ ਝੂਠ, ਆਪਣੇ ਸਿਆਸੀ ਲਾਹੇ ਲਈ ਲੋਕਾਂ ਨੂੰ ਰਹੀ ਭੜਕਾ: ਅਸ਼ਵਨੀ ਸ਼ਰਮਾ*

*ਆਮ ਆਦਮੀ ਪਾਰਟੀ ਦੇ ਆਗੂਆਂ ਦਾ ਹੈ ਦੋਹਰਾ ਕਿਰਦਾਰ, ਇਹ ਲੋਕ ਮੀਟਿੰਗ ਵਿੱਚ ਕੁਝ ਬੋਲਦੇ ਨਹੀਂ ਅਤੇ ਸੜਕਾਂ 'ਤੇ ਆ ਕੇ ਕਰਦੇ ਹਨ ਗਲਤ ਪ੍ਰਚਾਰ: ਸ਼ਰਮਾ*

‘ਆਪ‘ ਸਾਂਸਦ ਵੱਲੋਂ ਚੁੱਕੇ ਸਵਾਲ ਦਾ ਕੇਂਦਰ ਸਰਕਾਰ ਨੇ ਸੰਸਦ ਚ ਦਿੱਤਾ ਜਵਾਬਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਰਹੇਗੀਇਸ ਮਾਮਲੇ ਦੀ ਨਾ ਕੋਈ ਜਾਣਕਾਰੀ ਅਤੇ ਨਾ ਕੋਈ ਲੈਣਾ-ਦੇਣਾ: ਅਸ਼ਵਨੀ ਸ਼ਰਮਾ

 

ਚੰਡੀਗੜ੍ਹ ਅਗਸਤ (    ), ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ ਮਾਮਲੇ ‘ਚ ਭਗਵੰਤ ਮਾਨ ਸਰਕਾਰ ਵੱਲੋਂ ਫੈਲਾਏ ਜਾ ਰਹੇ ਕੋਰੇ ਝੂਠ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਪੰਜਾਬ ਅਤੇ ਪੰਜਾਬਿਆਂ ਨਾਲ ਘਿਨਾਉਣੀ ਸਾਜ਼ਿਸ਼ ਹੈ। ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਅਤੇ ਮੋਦੀ ਸਰਕਾਰ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਕੁੜੱਤਣ ਪੈਦਾ ਕਰਨ ਲਈ ਜਾਣਬੁੱਝ ਕੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉਛਾਲਿਆ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਕੁਝ ਪਤਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੰਸਦ ‘ਚ ਪੁੱਛੇ ਗਏ ਸਵਾਲ ‘ਤੇ ਮੋਦੀ ਸਰਕਾਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ ਅਤੇ ਇਹ ਮਾਮਲਾ ਪੰਜਾਬ ਦਾ ਅੰਦਰੂਨੀ ਮਾਮਲਾ ਹੈ, ਇਸ ਲਈ ਕੇਂਦਰ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈI ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਵੀ ਨਹੀਂ ਹੈ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਪੰਜਾਬ ਦੀ ਹੀ ਰਹੇਗੀ।

                ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ‘ਚ ਪੰਜਾਬ ਯੂਨੀਵਰਸਟੀ ਮਾਮਲੇ ‘ਤੇ ਲਿਆਂਦੇ ਮੱਤੇ ‘ਤੇ ਸਵਾਲ ਕੀਤਾ ਕਿ ਹੁਣ ਪੰਜਾਬ ਯੂਨੀਵਰਸਿਟੀ ਦੇ ਮਾਮਲੇ ‘ਚ ਉਨ੍ਹਾਂ ਦੇ ਸੰਸਦ ਮੈਂਬਰ ਨੂੰ ਵੀ ਕੇਂਦਰ ਸਰਕਾਰ ਦਾ ਜਵਾਬ ਮਿਲ ਗਿਆ ਹੈ, ਕੀ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ‘ਚ ਮੁਆਫੀ ਮੰਗਣਗੇ?

        ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹਾ ਹੀ ਮਾਮਲਾ ਜੀ.ਐਸ.ਟੀ. ਡਾ ਵੀ ਹੈI ਉਨ੍ਹਾਂ ਕਿਹਾ ਕਿ ਜੀਐਸਟੀ ਕੌਂਸਲ ਵਿੱਚ ਹਰ ਰਾਜ ਦਾ ਨੁਮਾਇੰਦਾ ਆਉਂਦਾ ਹੈ ਅਤੇ ਜੇਕਰ ਇੱਕ ਵੀ ਨੁਮਾਇੰਦਾ ਇਸ ਦਾ ਵਿਰੋਧ ਕਰਦਾ ਹੈ ਤਾਂ ਉਹ ਮਤਾ  ਪਾਸ ਨਹੀਂ ਹੁੰਦਾ। ਉਸ ਸਭਾ ਵਿੱਚ ਸਰਬਸੰਮਤੀ ਨਾਲ ਫੈਸਲੇ ਲਏ ਜਾਂਦੇ ਹਨ। ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਤੁਹਾਡੇ ਨੁਮਾਇੰਦੇ ਨੇ ਉਸ ਕੌਂਸਲ ਵਿੱਚ ਉਸਦਾ ਵਿਰੋਧ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਜੀਐਸਟੀ ਸਿਰਫ਼ ਪੰਜਾਬ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਵਿਅਕਤੀ ਜੋ ਗੁਰੂ ਘਰ ਦੇ ਲੰਗਰ ਤੋਂ ਜੀਐਸਟੀ ਹਟਾ ਰਿਹਾ ਹੈ, ਉਹ ਸੰਗਤ ਲਈ ਬਣਾਏ ਗਏ ਗੁਰੂ ਘਰ ਦੀਆਂ ਸਰਾਵਾਂ ’ਤੇ ਜੀਐਸਟੀ ਕਿਵੇਂ ਅਤੇ ਕਿਉਂ ਲਗਾਏਗਾ? ਉਨ੍ਹਾਂ ਕਿਹਾ ਕਿ 1000 ਰੁਪਏ ਤੋਂ ਘੱਟ ਚਾਰਜ ਲੈਣ ਵਾਲੇ ਹੋਟਲਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਬੈਠ ਕੇ ਹਰ ਮਸਲੇ ਨੂੰ ਹੱਲ ਕਰਨ ਲਈ ਵਚਨਬੱਧ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦੋਹਰਾ ਕਿਰਦਾਰ ਹੈ। ਇਹ ਲੋਕ ਮੀਟਿੰਗ ਵਿਚ ਕੁਝ ਵੀ ਨਹੀਂ ਬੋਲਦੇ ਅਤੇ ਸੜਕਾਂ ‘ਤੇ ਆ ਕੇ ਗਲਤ ਪ੍ਰਚਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਨੂੰ ਵੰਡਣ ਦੀ ਗੱਲ ਕਰਦੇ ਹਨ, ਇਕਜੁੱਟ ਕਰਨ ਦੀ ਨਹੀਂ। ਆਮ ਆਦਮੀ ਪਾਰਟੀ ਨੂੰ ਇਹ ਸਭ ਰੋਕਣਾ ਪਵੇਗਾ, ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਝੱਲ ਚੁੱਕਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!