ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ.ਵੱਲੋਂ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੋਸਾਇਟੀ ਦੇ ਉਦੱਮ ਦੀ ਸ਼ਲਾਘਾ
ਚੰਡੀਗੜ੍ਹ —(12 ਅਗਸਤ )
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ, ਵਿੱਢੀ ਹਰਿਆਵਲ ਲਹਿਰ ਨੂੰ ਦਿਨ-ਬ-ਦਿਨ ਚੰਗਾ ਹੁਲਾਰਾ ਮਿਲ ਰਿਹਾ ਹੈ। ਇਸ ਬਾਰੇ “ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੋਸਾਇਟੀ” ਨੇ ਸਵੈ-ਇੱਛਤ ਪੱਤਰ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਆਗੂ ਗੁਰਮੇਲ ਸਿੰਘ ਸਿੱਧੂ ਤੇ ਦਰਸ਼ਨ ਸਿੰਘ ਪਤਲੀ ਰਾਹੀਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ੳ. ਦੇ ਸਪੁੱਰਦ ਕੀਤਾ। ਪੱਤਰ ਰਾਹੀਂ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ ਨੇ ਮੰਗ ਕੀਤੀ ਕਿ ਸਾਡੀ ਸੁਸਾਇਟੀ ਲੱਗਭੱਗ 10-12 ਸਾਲ ਤੋਂ ਵਾਤਾਵਰਨ ਸੁਰੱਖਿਆ ਤੇ ਰੁੱਖ ਸਾਂ਼ ਸੰਭਾਲ ਦਾ ਕੰਮ ਕਰਦੀ ਹੈ। ਸੁਸਾਇਟੀ ਪੰਜਾਬ ਸਰਕਾਰ ਦੀ ਹਰਿਆਵਲ ਲਹਿਰ ਵਿੱਚ ਲੋੜੀਂਦਾ ਸਰਗਰਮ ਯੋਗਦਾਨ ਪਾਉਣਾ ਚਾਹੁੰਦੀ ਹੈ। ਇਸ ਲਈ ਭਗਤ ਪੂਰਨ ਸਿੰਘ ਵਾਤਾਵਰਨ ਸੁਸਾਇਟੀ ਨੂੰ ਮੋਹਾਲੀ ਵਿਖੇ ਲੋਕ ਨਿਰਮਾਣ ਵਿਭਾਗ ਦੀ ਅਣ -ਵਰਤੀ ਨਰਸਰੀ ਦੀ ਜਮੀਨ ਉੱਪਰ “ਨਾਨਕ ਬਗੀਚਾ” ਵਿਕਸਿਤ ਕਰਨ ਦੀ ਜਿੰਮੇਵਾਰੀ ਸੌਂਪੀ ਜਾਵੇ। ਇਸ ਉੱਦਮ ਦੀ ਮੰਤਰੀ ਹਰਭਜਨ ਸਿੰਘ ਈ.ਟੀ.ੳ. ਨੇ ਭਰਪੂਰ ਸ਼ਲਾਘਾ ਕੀਤੀ। ਮੰਤਰੀ ਨੇ ਸੁਸਾਇਟੀ ਦੇ ਸਵੈ ਇੱਛਕ ਪੱਤਰ ਨੂੰ ਤੁਰੰਤ ਵਿਭਾਗ ਦੇ ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਪੰਜਾਬ ਨੂੰ ਲਿਖਤੀ ਆਦੇਸ਼ ਦਿੰਦਿਆਂ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਤੇ ਮੁਲਾਜ਼ਮ ਵਿੰਗ (ਆਪ) ਦੇ ਆਗੂ ਗੁਰਮੇਲ ਸਿੰਘ ਸਿੱਧੂ ਤੇ ਦਰਸ਼ਨ ਸਿੰਘ ਪਤਲੀ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਮੁਲਾਜ਼ਮ ਵਿੰਗ ਨੂੰ ਹੋਰ ਕਾਰਜਸ਼ੀਲ ਕੀਤਾ ਜਾਵੇ ਅਤੇ ਮੁਲਾਜ਼ਮ ਮੰਗਾਂ ਜਿਵੇਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਹਾਂ- ਪੱਖੀ ਸਿਫਾਰਸ਼ਾਂ ਨੂੰ 31ਦਸੰਬਰ 2915 ਤੱਕ ਦੇ ਪੈਨਸ਼ਨਰਾਂ ਨੂੰ 2.59 ਦੇ ਗੁਣਨ ਨਾਲ ਪੈਨਸ਼ਨਾਂ ਸੋਧਕੇ ਦਿੱਤੀਆਂ ਜਾਣ।ਇਸ ਤਰ੍ਹਾਂ 6% ਮਹਿੰਗਾਈ ਭੱਤੇ ਦੀ ਕਿਸ਼ਤ ਅਤੇ ਸੋਧੀ ਲੀਵ ਇਨ ਕੈਸ਼ਮੈਂਟ ਜਾਰੀ ਕਰਨਾ, ਏ.ਜੀ. ਪੰਜਾਬ ਵਿੱਚ ਪੈਨਸ਼ਨਰਾਂ ਦੀ ਹੋ ਰਹੀ ਖੱਜਲ ਖੁਆਰੀ ਹੱਲ ਕੀਤੀ ਜਾਵੇ ਕਿਉਂਕਿ ਲੰਮਾ ਸਮਾਂ ਏਜੀ ਤੋਂ ਕੇਸ ਹੱਲ ਹੋਕੇ ਨਹੀਂ ਆ ਰਹੇ, ਜਦੋਂ ਕਿ ਪੈਨਸ਼ਨਰ ਵੱਡੀ ਉਮਰ ਦੇ ਹੋਣ ਕਰਕੇ ਦਫਤਰਾਂ ਦੇ ਚਣਕਰ ਲਾਉਣ ਦੇ ਸਮਰੱਥ ਨਹੀਂ।ਤਨਖਾਹ ਕਮਿਸ਼ਨ ਦੇ ਬਕਾਏ ਵੀ ਜਾਰੀ ਕੀਤੇ ਜਾਣ। ਮੰਤਰੀ ਨੇ ਵਿੱਤ ਮੰਤਰੀ ਨੂੰ ਫੋਨ ਕਰਕੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ।