*SYL ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਵਿਚ ਨਹੀਂ ਬਣੀ ਸਹਿਮਤੀ, ਸੁਪਰੀਮ ਕੋਰਟ ਕਰੇਗਾ ਹੁਣ ਫੈਸਲਾ*
* ਅਸੀਂ ਸਾਫ ਕਰ ਦਿੱਤਾ ਸਾਡੇ ਕੋ ਪਾਣੀ ਨਹੀਂ , ਕਿਥੋਂ ਦਵਾਂਗੇ : ਭਗਵੰਤ ਮਾਨ, ਅਸੀਂ ਸੁਪਰੀਮ ਕੋਰਟ ਨੂੰ ਦੱਸਾਂਗੇ ਕਿ ਸਹਿਮਤੀ ਨਹੀਂ ਮਿਲੀ : ਮਨੋਹਰ ਲਾਲ
SYL ਮੁੱਦੇ ਤੇ ਪੰਜਾਬ ਤੇ ਹਰਿਆਣਾ ਸਰਕਾਰ ਵਿਚ ਕੋਈ ਸਹਿਮਤੀ ਨਹੀਂ ਬਣੀ ਹੈ । ਹੁਣ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਫੈਸਲਾ ਕਰੇਗਾ । ਪੰਜਾਬ ਨੇ ਅੱਜ ਸਾਫ ਕਰ ਦਿੱਤਾ ਗਿਆ ਹੈ ਕਿ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਹੈ ਅਸੀਂ ਕਿਥੋਂ ਪਾਣੀ ਦਵਾਂਗੇ । ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕਰ ਦਿੱਤਾ ਕਿ ਅਸੀਂ SYL ਨਹੀਂ ਬਣਾਵਾਂਗੇ । ਜਦੋ ਸਾਡੇ ਕੋਲ ਪਾਣੀ ਹੀ ਨਹੀਂ ਹੈ ਤਾਂ SYL ਨੂੰ ਕਿਉਂ ਬਣਾਇਆ ਜਾਵੇ । ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਮਾਮਲੇ ਵਿੱਚ ਪੂਰੀ ਤਿਆਰੀ ਕਰਕੇ ਗਿਆ ਸੀ । ਓਧਰ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਨੇ ਕਿਹਾ ਕਿ ਹੁਣ ਅਸੀਂ ਕੋਈ ਪਹਿਲਕਦਮੀ ਨਹੀਂ ਕਰਾਂਗੇ ਕਿ ਕੋਈ ਹੋਰ ਮੀਟਿੰਗ ਹੋਵੇ । ਹੁਣ ਹਰਿਆਣਾ ਕੋਈ ਮੀਟਿੰਗ ਨਹੀਂ ਕਰਾਂਗੇ । ਮਨੋਹਰ ਲਾਲ ਨੇ ਕਿਹਾ ਕਿ ਅਸੀਂ ਹੁਣ ਜਾਲ ਸਰੋਤ ਮੰਤਰੀ ਗ਼ਜੇਂਦਰ ਸ਼ੇਖਾਵਤ ਨੂੰ ਰਿਪੋਰਟ ਦਵਾਂਗੇ ਅਤੇ ਆਪਣੀ ਰਾਏ ਹੁਣ ਅਸੀਂ ਸੁਪਰੀਮ ਕੋਰਟ ਵਿੱਚ ਰੱਖਾਂਗੇ । ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੇ ਇਹ ਮੀਟਿੰਗ ਹੋਈ ਹੈ ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋ ਪੰਜਾਬ ਤੇ ਹਰਿਆਣਾ ਸਾਂਝੇ ਸਨ ਤਾਂ ਜਮਨਾ ਦੇ ਪਾਣੀ ਵਿੱਚ ਪੰਜਾਬ ਦਾ ਹਿੱਸਾ ਸੀ ਜਦੋ 1966 ਵਿੱਚ ਪੰਜਾਬ ਬਣ ਗਿਆ ਤਾਂ ਜਮਨਾ ਵਿੱਚ ਹਰਿਆਣਾ ਦਾ ਹਿੱਸਾ ਰਹਿ ਗਿਆ ਅਤੇ ਸਾਡਾ ਜ਼ੀਰੋ ਹੋ ਗਿਆ , ਜਦੋ ਸਾਨੂੰ ਜਮਨਾ ਵਿੱਚੋ ਪਾਣੀ ਨਹੀਂ ਮਿਲਿਆ ਤਾਂ ਅਸੀਂ ਸਤਲੁਜ ਤੇ ਬਿਆਸ ਵਿੱਚੋ ਕਿਥੋਂ ਪਾਣੀ ਦੇ ਦਈਏ ।