ਰਿਲਾਇੰਸ ਜੀਓ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਸਮੇਤ ਕੇਂਦਰ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ
ਰਿਲਾਇੰਸ ਜਿਓ ਉਦਯੋਗਿਕ ਜਾਇਦਾਦ ਦੇ ਹੋਏ ਨੁਕਸਾਨ ਨੂੰ ਲੈ ਕੇ ਹਾਈ ਕੋਰਟ ਪਹੁੰਚ ਗਈ ਹੈ
ਕਿਸਾਨ ਅੰਦੋਲਨ ਦੌਰਾਨ ਰਿਲਾਇੰਸ ਜਿਓ ਦੇ ਟਾਵਰ ਵਿਚ ਹੋਏ ਤੋੜ-ਫੋੜ ਅਤੇ ਪ੍ਰਚੂਨ ਦੁਕਾਨਾਂ ਨੂੰ ਬੰਦ ਕਰਨ ਸਬੰਧੀ ਰਿਲਾਇੰਸ ਜਿਓ ਇਨਫੋਕਾਮ ਲਿਮਟਿਡ ਵਲੋਂ ਹਾਈ ਕੋਰਟ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕੇਂਦਰ ਸਰਕਾਰ ਸਮੇਤ ਪੰਜਾਬ ਅਤੇ ਹਰਿਆਣਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ । । ਰਿਲਾਇੰਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਖਿਲਾਫ ਕਿਸਾਨਾਂ ਵਿੱਚ ਭੰਬਲਭੂਸਾ ਫੈਲਾ ਕੇ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੀ ਜਾਇਦਾਦ ਅਤੇ ਕਾਰੋਬਾਰ ਨੂੰ ਠੇਸ ਪਹੁੰਚਾ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਹਜ਼ਾਰਾਂ ਮਜ਼ਦੂਰਾਂ ਦੀ ਰੋਜ਼ੀ ਰੋਟੀ ਦਾ ਸੰਕਟ ਖੜਾ ਹੋ ਗਿਆ ਹੈ।
ਜਦੋਂ ਕਿ ਜਦੋ ਕਿ ਹੁਣ ਤਕ ਕਾਰਪੋਰੇਟ ਅਤੇ ਕੰਟਰੈਕਟ ਫਾਰਮਿੰਗ ਵਿਚ ਨੇੜਲੇ ਭਵਿੱਖ ਵਿਚ ਉਸ ਦੀ ਆਉਣ ਦੀ ਕੋਈ ਯੋਜਨਾ ਨਹੀਂ ਹੈ. ਰਿਲਾਇੰਸ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਅੰਨਦਾਤਾ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਵਚਨਬੱਧ ਹਨ।