ਪੰਜਾਬ

ਭਗਵੰਤ ਮਾਨ ਸਰਕਾਰ ਵਲੋਂ ਜੱਜਾਂ ਨੂੰ ਤੋਹਫ਼ਾ , ਤਨਖਾਹ ਵਿੱਚ ਵਾਧਾ , 2016 ਤੋਂ ਮਿਲੇਗਾ ਲਾਭ

ਤਿੰਨ ਕਿਸਤਾ ਵਿੱਚ ਮਿਲੇਗਾ ਬਕਾਇਆ

ਵਿੱਤ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਨੇ ਸਿਵਲ ਜੁਡੀਸ਼ੀਅਲ ਅਫਸਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰ ਦਿੱਤਾ ਹੈ । ਇਹਨਾਂ ਨੂੰ ਵਧੀਆ ਹੋਈਆਂ ਤਨਖਾਹਾਂ ਦਾ ਲਾਭ 1 ਜਨਵਰੀ 2016 ਤੋਂ ਮਿਲੇਗਾ । ਵਿੱਤ ਵਿਭਾਗ ਵਲੋਂ ਮਨਜ਼ੂਰੀ ਦੇਣ ਤੋਂ ਬਾਅਦ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ।
ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹਨਾਂ ਨੂੰ ਬਕਾਇਆ ਰਾਸ਼ੀ ਤਿੰਨ ਕਿਸਤਾ ਵਿੱਚ ਦਿੱਤੀ ਜਾਵੇਗੀ । ਪਹਿਲੀ ਕਿਸ਼ਤ ਦਾ 25 ਫ਼ੀਸਦੀ ਦਾ ਭੁਗਤਾਨ 31 ਮਾਰਚ 2023 ਨੂੰ ਕੀਤਾ ਜਾਵੇਗਾ । ਦੂਜੀ ਕਿਸਤ ਦਾ 25 ਫ਼ੀਸਦੀ ਦਾ ਭੁਗਤਾਨ 30 ਅਪ੍ਰੈਲ 2023 ਅਤੇ ਤੀਜੀ ਕਿਸਤ ਦਾ 50 ਫ਼ੀਸਦੀ ਦਾ ਭੁਗਤਾਨ 30 ਜੂਨ 2023 ਨੂੰ ਕੀਤਾ ਜਾਵੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!