ਰਾਜਪਾਲ ਭਾਸ਼ਣ : ਜਦੋ CM ਭਗਵੰਤ ਮਾਨ ਨੇ ਰਾਜਪਾਲ ਨੂੰ ਯਾਦ ਕਰਵਾਇਆ ਰਾਜ ਧਰਮ
ਵਿਰੋਧੀ ਧਿਰ ਕਾਂਗਰਸ ਦੀ ਸ਼ੁਰ ਚ ਸ਼ੁਰ ਮਿਲਾਉਣ ਵਾਲੇ ਰਾਜਪਾਲ ਦੇ ਬਦਲੇ ਸ਼ੁਰ
ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਇੱਕ ਵਾਰ ਰਾਜਪਾਲ ਭਾਸ਼ਣ ਦੋਰਾਨ ਡਾਵਾਡੋਲ ਹੋ ਗਏ ਤੇ ਵਿਰੋਧੀ ਧਿਰ ਕਾਂਗਰਸ ਦੇ ਚੱਕਰਵਿਊ ਵਿੱਚ ਗਏ। ਵਿਰੋਧੀ ਧਿਰ ਨੇ ਜਿਉ ਹੀ ਰਾਜਪਾਲ ਦੀ ਦੁਖਦੀ ਨਬਜ਼ ਤੇ ਹੱਥ ਰੱਖਿਆ ਤਾਂ ਰਾਜਪਾਲ ਨੇਂ ਵਿਰੋਧੀ ਧਿਰ ਦੀ ਗੱਲ ਮੰਨਦੇ ਹੋਏ ਭਾਸ਼ਣ ਪੜ੍ਹਨਾ ਸ਼ੁਰੂ ਕਰ ਦਿੱਤਾ।
ਇਸ ਦੋਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਅਪਣਾ ਧਰਮ ਨਿਭਾਉਣ ਦੀ ਗੱਲ ਕਹੀ ਤਾਂ ਰਾਜਪਾਲ ਨੇਂ ਪਲਟੀ ਮਾਰਦੇ ਹੋਏ ਮੁੱਖ ਮੰਤਰੀ ਦੀ ਗੱਲ ਮੰਨ ਲਈ ਤੇ ਅਪਣਾ ਭਾਸ਼ਣ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇਂ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਸਦਨ ਵਿੱਚੋ ਬਾਈਕਾਟ ਕਰ ਦਿੱਤਾ।
ਅਸਲ ਮਸਲਾ ਕੀ ਹੈ ਜਿਸ ਸਮੇਂ ਰਾਜਪਾਲ ਨੇ ਅਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਕਾਂਗਰਸ ਨੇ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੁਹਾਨੂੰ ਰਾਜਪਾਲ ਨਹੀ ਮੰਨਦੀ ਹੈ । ਤੁਸੀ ਅਪਣੇ ਭਾਸ਼ਣ ਵਿਚ ਮੇਰੀ ਸਰਕਾਰ ਬੋਲ ਰਹੇ ਹੋ। ਇਸ ਤੇ ਰਾਜਪਾਲ ਨੇ ਕਿਹਾ ਕਿ ਮੈ ਹੁਣ ਅਪਣੇ ਭਾਸ਼ਣ ਵਿਚ ਮੇਰੀ ਸਰਕਾਰ ਦੀ ਜਗ੍ਹਾ ਸਰਕਾਰ ਬੋਲਗਾ। ਇਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧ ਕੀਤਾ ਤੇ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵੀ ਆਪਣੇ ਭਾਸ਼ਣ ਵਿੱਚ ਮੇਰੀ ਸਰਕਾਰ ਬੋਲਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਯਾਦ ਕਰਵਾਇਆ ਕਿ ਰਾਜਪਾਲ ਦੇ ਭਾਸ਼ਣ ਨੂੰ ਮੰਤਰੀ ਮੰਡਲ ਨੂੰ ਮਨਜ਼ੂਰੀ ਦਿੱਤੀ ਹੈ ਇਸ ਲਈ ਉਹ ਆਪਣਾ ਰਾਜ ਧਰਮ ਨਿਭਾਉਣ ਅਤੇ ਆਪਣੇ ਸੰਬੋਧਨ ਵਿੱਚ ਮੇਰੀ ਸਰਕਾਰ ਬੋਲਣ । ਜਿਸ ਤੋਂ ਬਾਅਦ ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਮੇਰੀ ਸਰਕਾਰ ਬੋਲਣਾ ਸ਼ੁਰੂ ਕਰ ਦਿੱਤਾ । ਇਸ ਤੇ ਵਿਰੋਧੀ ਧਿਰ ਕਾਂਗਰਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਸਦਨ ਵਿੱਚੋ ਬਾਈਕਾਟ ਕਰ ਗਏ । ਇਸ ਦੌਰਾਨ ਅਕਾਲੀ ਦਲ – ਬਸਪਾ ਤੇ ਭਾਜਪਾ ਵਿਧਾਇਕਾਂ ਨੇ ਚੁੱਪ ਚਾਪ ਬੈਠ ਕੇ ਰਾਜਪਾਲ ਦਾ ਪੂਰਾ ਭਾਸ਼ਣ ਸੁਣਿਆ ।