ਪਿੰਡ ਭਰਥਲਾ ਰੰਧਾਵਾ ਦੇ ਦੋ ਵਿਦਵਾਨਾਂ ਡਾ ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਡਾ ਵਿਨੋਦ ਸ਼ਾਹੀ ਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਸਾਹਿਤ ਪੁਰਸ਼ਕਾਰ ਦੇਣ ਦਾ ਐਲਾਨ
ਡਾ ਸੁਰਿੰਦਰ ਕੁਮਾਰ ਦਵੇਸ਼ਵਰ ਨੂੰ ਪੰਜਾਬੀ ਸਾਹਿਤ ਤੇ ਡਾ ਵਿਨੋਦ ਸ਼ਾਹੀ ਹਿੰਦੀ ਸਾਹਿਤ ਸਿਰਜਣਾ ਲਈ ਮਿਲੇਗਾ ਪੁਰਸ਼ਕਾਰ
ਸਰਹਿੰਦ ਨਹਿਰ ਦੇ ਕਿਨਾਰੇ ਉਤੇ ਵਸਿਆ ਪਿੰਡ ਭਰਥਲਾ ਰੰਧਾਵਾ (ਲੁਧਿਆਣਾ ) ਰਿਸ਼ੀਆਂ ਮੁਨੀਆਂ ਦੀ ਧਰਤ ਹੈ। ਇਸ ਨਗਰ ਦੀ ਜ਼ਰਖ਼ੇਜ਼ ਜਮੀਨ ਵਿਚ ਫ਼ਸਲਾਂ ਵੀ ਉਗਦੀਆਂ ਹਨ ਅਤੇ ਸ਼ਬਦ ਸਾਧਨਾ ਕਰਨ ਵਾਲੇ ਵਿਦਵਾਨ ਵੀ ਇਸ ਮਿੱਟੀ ਵਿਚ ਪੈੱਦਾ ਹੋਏ ਹਨ । ਇਸ ਨਗਰ ਨੂੰ ਮਾਣ ਹੈ ਕਿ ਇਸ ਦੇ ਦੋ ਸਪੁੱਤਰ ਡਾ ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਡਾ ਵਿਨੋਦ ਸ਼ਾਹੀ ਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਸਾਹਿਤ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ।
ਡਾ ਸੁਰਿੰਦਰ ਕੁਮਾਰ ਦਵੇਸ਼ਵਰ ਨੂੰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਤੋਂ ਬਤੌਰ ਪ੍ਰੋਫੈਸਰ ਰਿਟਾਇਰ ਹੋਣ ਉਪਰੰਤ ਯੂਨੀਵਰਸਟੀ ਗ੍ਰਾੰਟ ਕਮਿਸ਼ਨ ਵਲੋਂ 2 ਸਾਲ ਦਾ ਅਮੇਰਿਸਟਸ ਫੈਲੋਏਸ਼ੀਪ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੀਆਂ 17 ਪੁਸਤਕਾਂ ਪੰਜਾਬੀ ਸਾਹਿਤ ਸਿਧਾਂਤ ਅਤੇ ਮੈਟਾ – ਆਲੋਚਨਾ ਉੱਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਉਨ੍ਹਾਂ ਨੇ 60 ਤੋਂ ਉਪਰ ਵਿਦਿਆਰਥੀਆਂ ਨੂੰ ਖੋਜ ਕਾਰਜ ਵੀ ਕਰਵਾਇਆ ਹੈ। ਉਤਰੀ ਭਾਰਤ ਦੀਆਂ ਲਗਭਗ ਸਾਰੀਆਂ ਯੂਨੀਵਰਸਟੀ ਵਿਚ ਖੋਜ ਪੱਤਰ, ਕੁੰਜੀਵਤ ਭਾਸ਼ਣ ਅਤੇ ਪਸਾਰ ਲੈਕਚਰ ਦਿੱਤੇ ਗਏ ਹਨ ।
ਇਸੇ ਤਰ੍ਹਾਂ ਡਾ ਵਿਨੋਦ ਸ਼ਾਹੀ ਜੋ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਹੋਏ ਹਨ, ਸਾਹਿਤ ਚਿੰਤਨ ਅਤੇ ਹਿੰਦੀ ਸਾਹਿਤ ਸਿਰਜਣਾ ਵਿਚ ਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾ ਚੁਕੇ ਹਨ , ਨੇ ਸਾਹਿਤ ਆਲੋਚਨਾ ਅਤੇ ਵਿਮਕਸ ਉੱਤੇ 20 ਤੋਂ ਜ਼ਿਆਦਾ ਮੌਲਿਕ ਪੁਸਤਕਾਂ ਲਿਖਿਆ ਹਨ । ਉਨ੍ਹਾਂ ਨੂੰ ਪਹਿਲਾ ਵੀ ਕਈ ਇਨਾਮ / ਸਨਮਾਨ ਰਾਸ਼ਟਰੀ ਪੱਧਰ ਤੇ ਪ੍ਰਾਪਤ ਹੋਏ ਹਨ । ਉਹ ਪੰਜਾਬੀ ਦੇ ਮੱਧਕਾਲ ਨੂੰ ਹਿੰਦੀ ਭਾਸ਼ਾ ਵਿਚ ਲਿਪੀ ਅੰਤਰ ਅਤੇ ਅਨੁਵਾਦ ਕਰਕੇ ਇਸ ਕਲਾਸੀਕਲ ਸਾਹਿਤ ਨੂੰ ਹਿੰਦੀ ਭਾਸ਼ਾਈ ਲੋਕਾਂ ਦੇ ਰੂਬਰੂ ਕਰਾਉਣ ਵਿਚ ਯਤਨਸੀਲ ਹਨ । ਪਿੰਡ ਭਰਥਲਾ ਰੰਧਾਵਾ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਦੋਵੇ ਵਿਦਵਾਨਾਂ ਦੀ ਵਿਦਵਤਾ ਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਸਾਹਿਤ ਪੁਰਸ਼ਕਾਰ ਦੁਆਰਾ ਮਾਨਤਾ ਦਿੱਤੀ ਗਈ ਹੈ ।