ਭਗਵੰਤ ਮਾਨ ਸਰਕਾਰ ਵਲੋ ਮਹਿਲਾਵਾਂ ਨੂੰ 1000 ਰੁਪਏ ਦੇਣ ਲਈ ਪ੍ਰਸਤਾਵ ਤਿਆਰ, ਪਹਿਲੇ ਗੇੜ ਚ ਇਹਨਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਯੋਜਨਾ
ਵਿੱਤ ਵਿਭਾਗ ਨੂੰ ਮਨਜੂਰੀ ਲਈ ਭੇਜਿਆ ਪ੍ਰਸਤਾਵ
ਪੰਜਾਬ ਚ ਇਕੱਲੇ ਕਮਾਉਣ ਵਾਲੀਆਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਪ੍ਰਸਤਾਵ
ਪਹਿਲੇ ਗੇੜ ਵਿੱਚ ਡੇਢ ਲੱਖ ਮਹਿਲਾਵਾਂ ਨੂੰ ਮਿਲਣਗੇ 1000 ਰੁਪਏ
ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਫ਼ੈਸਲੇ ਤੇ ਅਮਲ ਸ਼ੁਰੂ ਹੋ ਗਿਆ ਹੈ। ਸਰਕਾਰ ਜਲਦੀ ਹੀ ਇੱਕ ਹੋਰ ਗਰੰਟੀ ਨੂੰ ਪੂਰਾ ਕਰਨ ਜਾ ਰਹੀ ਹੈ।
ਸਮਾਜਿਕ ਸੁਰੱਖਿਆ ਵਿਭਾਗ ਨੇ ਇਸ ਨੂੰ ਲੈਕੇ ਪ੍ਰਸਤਾਵ ਤਿਆਰ ਕਰ ਲਿਆ ਹੈ। ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਡਾ ਬਲਜੀਤ ਕੌਰ ਨੇ ਦੱਸਿਆ ਕਿ ਮਹਿਲਾਵਾਂ ਨੂੰ 1000ਰੁਪਏ ਪ੍ਰਤੀ ਮਹੀਨਾ ਦੇਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਜਿਸ ਦੇ ਤਹਿਤ ਮਹਿਲਾਵਾਂ ਨੂੰ ਅਲੱਗ ਅਲੱਗ ਗੇੜ ਵਿਚ 1000 ਰੁਪਏ ਦਿੱਤੇ ਜਾਣਗੇ। ਪਹਿਲੇ ਗੇੜ ਵਿੱਚ ਉਨ੍ਹਾਂ ਮਹਿਲਾਵਾਂ ਨੂੰ 1000 ਰੁਪਏ ਦਿੱਤੇ ਜਾਣਗੇ। ਜੋ ਕਿ ਇਕੱਲੀਆਂ ਕਮਾਉਣ ਵਾਲੀਆਂ ਹਨ । ਜਿਸ ਤੇ ਇਕੱਲੀ ਤੇ ਘਰ ਦਾ ਬੋਝ ਹੈ।
ਉਨ੍ਹਾ ਕਿਹਾ ਕਿ ਪਹਿਲੇ ਗੇੜ ਵਿੱਚ ਡੇਢ ਲੱਖ ਮਹਿਲਾਵਾਂ ਨੂੰ 1000 ਰੁਪਏ ਦੇਣ ਲਈ ਪ੍ਰਸਤਾਵ ਤਿਆਰ ਕਰਕੇ ਵਿੱਤ ਵਿਭਾਗ ਨੂੰ ਮਨਜੂਰੀ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 900 ਕਰੋੜ ਦੇ ਲਗਭਗ ਪ੍ਰਤੀ ਮਹੀਨਾ ਵਿੱਤੀ ਬੋਝ ਪਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ 90 ਲੱਖ ਮਹਿਲਾਵਾਂ ਹਨ ਅਗਰ ਉਨ੍ਹਾ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਹੈ ਤਾਂ ਇਸ ਨਾਲ 11000 ਕਰੋੜ ਦਾ ਸਾਲਾਨਾ ਵਿੱਤ ਬੋਝ ਪਵੇਗਾ। ਇਸ ਲਈ ਵੱਖਰੇ ਵੱਖਰੇ ਗੇੜ ਵਿਚ 1000 ਰੁਪਏ ਦੇਣ ਦੀ ਯੋਜਨਾ ਤਿਆਰ ਕੀਤੀ ਹੈ। ਉਨ੍ਹਾ ਕਿਹਾ ਚੋਣਾਂ ਤੋ ਪਹਿਲਾ ਮਹਿਲਾਵਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਰਾਜ ਤੇ ਇੱਕ ਦਮ ਵਿੱਤੀ ਬੋਝ ਨਾ ਪਵੇ। ਇਸ ਲਈ ਸਰਕਾਰ ਨੇ ਚਾਰ ਗੇੜ ਵਿੱਚ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਬਣਾਈ ਹੈ।