ਪੰਜਾਬ

ਪੰਜਾਬ ਪੁਲਿਸ ਨੇ ਸਰਹੱਦੋਂ ਪਾਰੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਡਿਊਲ ਦੇ ਦੋ ਮੈਂਬਰਾਂ ਨੂੰ ਕੀਤਾ ਕਾਬੂ

ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚਲੇ ਨੈੱਟਵਰਕ ਦੀ ਪੜਤਾਲ, ਖਾਲਿਸਤਾਨੀ ਸਬੰਧਾਂ ਦਾ ਹੋਇਆ ਖੁਲਾਸਾ
ਚੰਡੀਗੜ੍ਹ, 15 ਦਸੰਬਰ:ਪੰਜਾਬ ਪੁਲਿਸ ਵਲੋਂ ਖਾਲਿਸਤਾਨੀ ਸਰਗਰਮੀਆਂ ਨਾਲ ਸਬੰਧਤ ਪਾਕਿਸਤਾਨ ਅਧਾਰਤ ਤਸਕਰਾਂ ਸਮੇਤ ਅੰਤਰਰਾਸ਼ਟਰੀ ਨੈਟਵਰਕ ਰਾਹੀਂ ਸਰਹੱਦੋਂ ਪਾਰੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।ਮੁਲਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ ਲੱਖਾ ਅਤੇ ਬਚਿੱਤਰ ਸਿੰਘ ਵਜੋਂ ਹੋਈ ਹੈ ਜਿਹਨਾਂ ਨੂੰ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਵਿਸ਼ੇਸ਼ ਸੂਹ ਰਾਹੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਚਾਰ ਨਸ਼ਾ ਤਸਕਰਾਂ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇਗਾ।

ਫੋਟੋ ਕੈਪਸ਼ਨ :ਸਪੋਰਟਰ ਸਟੈਂਡ ਅਤੇ ਸਕਾਈਡਰਾਇਡ ਟੀ 10 2.4 ਜੀਐਚਜੈਡ 10ਸੀਐਚ ਐਫਐਚਐਸਐਸ ਟ੍ਰਾਂਸਮੀਟਰ ਦੇ ਨਾਲ ਮਿਨੀ ਰਿਸੀਵਰ ਅਤੇ ਕੈਮਰੇ ਵਾਲਾ ਬਰਾਮਦ ਕੀਤਾ ਡਰੋਨ

ਡੀਜੀਪੀ ਦਿਨਕਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਇਕ ਫੁਲ ਸਪੋਰਟਰ ਸਟੈਂਡ ਵਾਲਾ ਇਕ ਕੁਆਡਕੌਪਟਰ ਡਰੋਨ ਅਤੇ ਇਕ ਸਕਾਈਡਰੋਇਡ ਟੀ10 2.4 ਜੀਐਚਜੈਡ 10ਸੀਐਚ ਐਫਐਚਐਸਐਸ ਟ੍ਰਾਂਸਮੀਟਰ, ਮਿਨੀ ਰਿਸੀਵਰ ਅਤੇ ਕੈਮਰਾ ਦੇ ਨਾਲ ਇਕ .32 ਬੋਰ ਦੀ ਰਿਵਾਲਵਰ ਅਤੇ ਇੱਕ ਸਕਾਰਪੀਓ ਕਾਰ ਨੰਬਰ ਐਚਆਰ -35 ਐਮ 3709 ਅਤੇ ਕੁਝ ਜ਼ਿੰਦਾ ਕਾਰਤੂਸ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਮੁੱਖ ਸ਼ੱਕੀ ਲਖਬੀਰ ਸਿੰਘ ਵਾਸੀ ਪਿੰਡ  ਚੱਕ ਮਿਸ਼ਰੀ ਖਾਨ, ਥਾਣਾ ਲੋਪੋਕੇ ਨੂੰ ਸੋਮਵਾਰ ਨੂੰ ਗੁਰੂਦਵਾਰਾ ਟਾਹਲਾ ਸਾਹਿਬ, ਥਾਣਾ ਚੱਟੀਵਿੰਡ, ਅੰਮ੍ਰਿਤਸਰ (ਦਿਹਾਤੀ) ਕੋਲੋਂ ਕਾਬੂ ਕੀਤਾ ਗਿਆ। ਜਾਂਚ ਦੌਰਾਨ, ਲਖਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਉਸਨੇ ਲਗਭਗ ਚਾਰ ਮਹੀਨੇ ਪਹਿਲਾਂ ਇੱਕ ਕੁਆਡਕਾੱਪਟਰ ਡਰੋਨ ਦਿੱਲੀ ਤੋਂ ਖਰੀਦਿਆ ਸੀ ਅਤੇ ਫਿਲਹਾਲ ਇਹ ਡਰੋਨ ਉਸ ਦੇ ਸਾਥੀ ਬਚਿੱਤਰ ਸਿੰਘ ਦੇ ਘਰ ਗੁਰੂ ਅਮਰਦਾਸ ਐਵੀਨਿਊ, ਅੰਮ੍ਰਿਤਸਰ ਵਿਖੇ ਸੀ।ਐਸਐਸਪੀ ਧਰੁਵ ਧਈਆ ਦੀ ਨਿਗਰਾਨੀ ਹੇਠ ਏਐਸਪੀ ਰਾਣਾ ਅਤੇ ਡੀਐਸਪੀ ਨਾਗਰਾ ਦੀ ਅਗਵਾਈ ਹੇਠ ਹੋਈ ਪੜਤਾਲ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਅਜਨਾਲਾ ਦੇ 4 ਵੱਡੇ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਅਤੇ ਵਾਰ-ਵਾਰ ਸੰਪਰਕ ਕਰਦਾ ਸੀ, ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹਨ। ਜੇਲ੍ਹ ਵਿਚ ਤਲਾਸ਼ੀ ਲੈਣ ਨਾਲ ਲਖਬੀਰ ਦੇ ਸਾਥੀ ਨਸ਼ਾ ਤਸਕਰ ਸੁਰਜੀਤ ਮਸੀਹ ਪਾਸੋਂ ਇਕ ਟੱਚ ਸਮਾਰਟਫੋਨ ਬਰਾਮਦ ਹੋਇਆ।ਡੀਜੀਪੀ ਅਨੁਸਾਰ, ਹੁਣ ਤੱਕ ਦੀਆਂ ਜਾਂਚਾਂ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਨੇ ਵਿਦੇਸ਼ੀ ਤਸਕਰਾਂ ਅਤੇ ਇਕਾਈਆਂ ਨਾਲ ਇੱਕ ਵਿਸ਼ਾਲ ਸੰਚਾਰ ਨੈੱਟਵਰਕ ਸਥਾਪਤ ਕੀਤਾ ਸੀ ਅਤੇ ਉਹ ਪਾਕਿਸਤਾਨ ਦੇ ਇੱਕ ਨਾਮੀ ਤਸਕਰ ਚਿਸ਼ਤੀ ਨਾਲ ਅਕਸਰ ਸੰਪਰਕ ਵਿੱਚ ਰਿਹਾ ਸੀ। ਚਿਸ਼ਤੀ ਪਾਕਿਸਤਾਨ ਅਧਾਰਤ ਖਾਲਿਸਤਾਨੀ ਸੰਚਾਲਕਾਂ ਨਾਲ ਵੀ ਸੰਪਰਕ ਵਿੱਚ ਹੈ ਅਤੇ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਭਾਰਤ ਵਿੱਚ ਸਰਹੱਦੋਂ ਪਾਰ ਦੀਆਂ ਮਹੱਤਵਪੂਰਨ ਖੇਪਾਂ ਦੀ ਤੱਸਕਰੀ ਕਰਦਾ ਰਿਹਾ ਹੈ।ਮੌਜੂਦਾ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਕੈਦ ਸਿਮਰਨਜੀਤ ਸਿੰਘ ਨੇ ਲਖਬੀਰ ਸਿੰਘ ਨੂੰ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਇਕ ਡਰੋਨ ਖਰੀਦਣ ਲਈ ਕਿਹਾ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨੂੰ ਵੀ ਇਸ ਕੇਸ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਲਗਭਗ ਚਾਰ ਮਹੀਨੇ ਪਹਿਲਾਂ, ਲਖਬੀਰ ਸਿੰਘ ਅਤੇ ਉਸ ਦੇ ਸਾਥੀ ਗੁਰਪਿੰਦਰ ਸਿੰਘ ਨਵੀਂ ਦਿੱਲੀ ਗਏ ਅਤੇ ਉਹਨਾਂ ਨੇ ਟੀਆਰਡੀ ਐਂਟਰਪ੍ਰਾਈਜ਼ਜ਼, ਜਨਕਪੁਰੀ ਤੋਂ 4 ਲੱਖ ਰੁਪਏ ਵਿੱਚ ਸਕਾਈਡਰਾਇਡ ਟੀ10 2.4 ਜੀ.ਐੱਚ.ਜੈਡ 10 ਸੀਐਚ ਐਫਐਚਐਸਐਸ ਟ੍ਰਾਂਸਮੀਟਰ ਦੇ ਨਾਲ ਹੈਵੀ ਡਿਊਟੀ ਕੁਆਡਕਾੱਪਟਰ ਡਰੋਨ ਖਰੀਦਿਆ ਸੀ।ਇਸ ਸਬੰਧੀ ਲਖਬੀਰ ਸਿੰਘ ਅਤੇ ਬਚਿੱਤਰ ਸਿੰਘ ਦੋਵੇਂ ਵਾਸੀ ਚੱਕ ਮਿਸ਼ਰੀ ਖਾਨ, ਥਾਣਾ ਲੋਪੋਕੇ ਅਤੇ ਗੁਰਪਿੰਦਰ ਸਿੰਘ ਖਾਪੜ ਖੇੜੀ, ਥਾਣਾ ਘਰਿੰਡਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਐਫਆਈਆਰ ਨੰ. 202 ਮਿਤੀ 14.12.2020 ਨੂੰ  ਆਈਪੀਸੀ ਦੀ ਧਾਰਾ 411, 414, ਆਰਮਜ਼ ਐਕਟ ਦੀ ਧਾਰਾ 25, ਐਨਡੀਪੀਐਸ ਐਕਟ ਦੀ ਧਾਰਾ 21, 23 ਅਤੇ ਏਅਰਕ੍ਰਾਫਟ ਐਕਟ, 1954 ਦੀ ਧਾਰਾ 10, 11, 12, ਤਹਿਤ ਥਾਣਾ ਘਰਿੰਡਾ ਵਿਖੇ ਦਰਜ ਕੀਤਾ ਗਿਆ ਹੈ। 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!