ਪੰਜਾਬ

ਇੱਕ ਪਾਸੇ ਸਰਕਾਰ ਦੇ ਰੈਗੂਲਰ ਕਰਨ ਦੇ ਦਾਵੇ, ਦੂਜੇ ਪਾਸੇ ਬਲਾਕ ਪੱਧਰ ਦੀ ਅਫਸਰਸ਼ਾਹੀ ਅਖਤਿਆਰ ਨਾ ਹੋਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਕੱਢਣ ਤੇ ਉਤਾਰੂ

ਨਰੇਗਾ ਮੁਲਾਜ਼ਮਾਂ ਨੇ ਮੀਟਿੰਗ ਕਰ ਸਰਕਾਰ ਨੂੰ ਦਿੱਤਾ ਚੇਤਾਵਨੀ ਜੇ ਕਿਸੇ ਮੁਲਾਜ਼ਮ ਨਾਲ ਧੱਕਾ ਕੀਤਾ ਤਾਂ ਹੋਵੇਗਾ ਤਿੱਖਾ ਸੰਘਰਸ਼

 

 

10 ਫਰਵਰੀ (ਫਾਜ਼ਿਲਕਾ) ਪਿਛਲੇ ਲਗਭਗ ਪੰਦਰਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਤੇਜ਼ ਕਰ ਦਿੱਤਾ ਹੈ।ਅੱਜ ਇੱਥੇ ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੇ ਵੱਲੋਂ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਵਿਕਰਮ ਦੀ ਅਗਵਾਈ ਹੇਠ ਵਿਵੇਕਾਨੰਦ ਪਾਰਕ ਵਿਖੇ ਕੀਤੀ ਗਈ। ਨਰੇਗਾ ਮੁਲਾਜ਼ਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਪਿਛਲੇ ਲਗਭਗ 15 ਸਾਲਾਂ ਤੋਂ ਨਰੇਗਾ ਤਹਿਤ ਵੱਖ-ਵੱਖ ਕੱਚੀਆਂ ਅਸਾਮੀਆਂ ਤੇ ਸੇਵਾਵਾਂ ਦੇ ਰਹੇ ਹਨ। ਸਮੁੱਚੇ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਹੀ ਹੋਈ ਹੈ। ਨਰੇਗਾ ਮੁਲਾਜ਼ਮਾਂ ਦੀ ਸਾਰੀ ਤਨਖ਼ਾਹ ਕੰਟਨਜੰਸੀ ਦੇ ਰੂਪ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਸ ਲਈ ਕੋਈ ਵਿੱਤੀ ਬੋਝ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਉੱਪਰ ਨਹੀਂ ਪੈਂਦਾ। ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰ ਦੇ 70% ਵਿਕਾਸ ਕਾਰਜ ਅੱਜ ਨਰੇਗਾ ਤਹਿਤ ਹੀ ਹੋ ਰਹੇ ਹਨ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਕੋਈ ਵੀ ਸਕੀਮ ਅੱਜ ਨਰੇਗਾ ਮੁਲਾਜ਼ਮਾਂ ਬਿਨਾਂ ਲਾਗੂ ਹੋ ਹੀ ਨਹੀਂ ਸਕਦੀ। ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਰੈਗੂਲਰ ਕਰਨ ਵਾਲੇ ਪਾਸੇ ਤੁਰੀ ਹੈ ਪਰ ਦੂਜੇ ਪਾਸੇ ਛੋਟੇ ਅਧਿਕਾਰੀ ਰੂਲਾਂ ਨੂੰ ਛਿੱਕੇ ਟੰਗ ਕੇ ਆਪਣੀ ਮਰਜ਼ੀ ਮੁਲਾਜ਼ਮਾਂ ਨੂੰ ਘਰ ਤੌਰ ਰਹੇ ਹਨ।ਜ਼ੋ ਘਟਨਾ ਬਲਾਕ ਜਲਾਲਾਬਾਦ ਵਿਖੇ ਨਰੇਗਾ ਮੁਲਾਜ਼ਮ ਜਗਦੀਸ਼ ਕੁਮਾਰ ਨੂੰ ਘਰ ਰਸਤਾ ਵਿਖਾਇਆ ਗਿਆ ਹੈ,ਜ਼ੋ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਆਪਣੇ ਹੀ ਪੱਧਰ ਰੂਲਾਂ ਦੀ ਪ੍ਰਵਾਹ ਕਰਦੇ ਬਿਨਾਂ ਕਿਸੇ ਕਾਰਨ ਬਿਨਾਂ ਕਿਸੇ ਨੋਟਿਸ ਤੋਂ ਮੁਲਾਜ਼ਮ ਨੂੰ ਨੋਕਰੀ ਤੋ ਫਾਰਗ ਕਰ ਦਿੱਤਾ ਗਿਆ ਤੇ ਮੁਲਾਜ਼ਮਾਂ ਤੇ ਆਪਣੇ ਪੱਧਰ ਤੇ ਦਬਾਅ ਬਣਾਉਣ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪਤਾ ਨਹੀਂ ਕਿਸ ਦੇ ਕਹਿਣ ਤੇ ਤਾਣਾਸਾਹੀ ਰਵਾਈਆ ਅਪਣਾਇਆ ਜਾ ਰਿਹਾ ਹੈ,ਜ਼ੋ ਕਿ ਮੁਲਾਜ਼ਮ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਮੋਕੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਸੰਦੀਪ ਕੁਮਾਰ I.A.S ਜੀ ਨੂੰ ਵੀ ਜਾਣੂੰ ਕਰਵਾਇਆ ਜਾ ਚੁਕਿਆ ਹੈ ਤੇ ਨਾਲ 27 ਦਸੰਬਰ ਜ਼ੋ ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਮੰਗ ਪੱਤਰ ਦਿੱਤਾ ਗਿਆ ਉਸ ਮੰਗਾਂ ਬਾਰੇ ਵੀ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜੀ ਨੂੰ ਵੀ ਜਾਣੂੰ ਕਰਵਾਇਆ ਗਿਆ। ਅੱਜ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਗਿਆ ਕਿ ਜੇਕਰ ਮੁਲਾਜ਼ਮ ਦੇ ਕੰਟਰੈਕਟ ਵਿੱਚ ਵਾਧਾ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਜਲਾਲਾਬਾਦ,ਪ੍ਰਦੀਪ ਕੁਮਾਰ ਅਰਨੀਵਾਲਾ, ਸੰਜੀਵ ਕੁਮਾਰ ਅਬੋਹਰ, ਬਲਦੇਵ ਸਿੰਘ ਫਾਜ਼ਿਲਕਾ,ਪੂਰਨ ਖੂਈਆਂ ਸਰਵਰ,ਸਮੂਹ ਏ.ਪੀ.ਉ ਸੰਦੀਪ ਸਿੰਘ,ਗੌਰਵ ਪੁਟੇਲਾ,ਮਨੀਸ਼ ਕੁਮਾਰ, ਸੰਦੀਪ ਸੱਚਦੇਵਾ,ਸਮੂਹ ਟੀ.ਏ ਕਰਮਜੀਤ ਸਿੰਘ,ਪਵਨ ਕੁਮਾਰ, ਕੁਲਵਿੰਦਰ ਸਿੰਘ, ਮਨਹੋਰ, ਸੰਦੀਪ, ਜਸਵੰਤ ਸਿੰਘ, ਸੰਦੀਪ ਸਿੰਘ,ਵਿਕਰਮ, ਦਲੀਪ, ਸਮੂਹ ਜੀ.ਆਰ.ਐੱਸ ਸੁਰਿੰਦਰ ਸਿੰਘ, ਗੋਪਾਲ, ਖੇਮ ਚੰਦ,ਸੁਖਰੀਵ, ਵਿਜੇ,ਸੀਤਲ,ਦੀਪ, ਭੁਪਿੰਦਰ, ਰਿੰਪੀ,ਅੰਜੂ,ਅਜੈ ਕੁਮਾਰ, ਲਛਮਣ,ਗੁਰਤੇਜ ਸਿੰਘ, ਨਰਿੰਦਰ, ਫਰਿਆਦ,ਮੰਗਤ, ਅਸ਼ੋਕ,ਸੀ.ਏ ਪ੍ਰਿਅੰਕਾ, ਪਰਮਜੀਤ ਕੋਰ, ਅੰਕਿਤ, ਸੋਨੂੰ ਆਦਿ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!