ਪੰਜਾਬ
ਪੰਜਾਬ ਚ ਮਾਰਚ 2024 ਤੱਕ ਕੋਈ ਸਕੂਲ਼ ਬਿਨ੍ਹਾਂ ਅਧਿਆਪਕ ਨਹੀ ਹੋਵੇਂਗਾ : ਹਰਜੋਤ ਬੈਂਸ
ਪੰਜਾਬ ਦੇ ਸਿੱਖਿਆ ਮੰਤਰੀ ਹਰਜੀਤ ਬੈਂਸ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਹੈ ਕਿ ਮਾਰਚ 2024 ਤੱਕ ਪੰਜਾਬ ਦਾ ਕੋਈ ਸਕੂਲ਼ ਬਿਨ੍ਹਾਂ ਅਧਿਆਪਕ ਤੇ ਸਿੰਗਲ ਅਧਿਆਪਕ ਨਹੀ ਹੋਵੇਂਗਾ।
ਹਰਜੋਤ ਬੈਂਸ ਨੇ ਕਿਹਾ ਕਿ 75 ਸਾਲ ਦੀ ਰਾਜਨੀਤੀ ਵਿੱਚ ਕਿਸੇ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ ਤਾਂ ਉਹ ਆਮ ਆਦਮੀ ਆਦਮੀ ਪਾਰਟੀ ਹੈ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਲਈ ਕੋਈ ਕਦਮ ਨਹੀਂ ਚੁੱਕਿਆ ਹੈ।20 ਹਾਜ਼ਰ ਸਕੂਲ਼ ਖ਼ਸਤਾ ਹਾਲਤ ਵਿੱਚ ਹਨ। ਜਿਨ੍ਹਾਂ ਨੂੰ ਠੀਕ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਸਕੂਲਾਂ ਦੀ ਚਾਰ ਦਿਵਾਰੀ ਲਈ ਬਜਟ ਵਿੱਚ 323 ਕਰੋੜ ਰੱਖੇ ਗਏ ਹਨ। ਜਿਸ ਵਿਚੋਂ 290 ਕਰੋੜ ਖ਼ਰਚ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਕੂਲ਼ ਆਫ ਇੰਮਿਨੇਂਸ ਸ਼ੁਰੂ ਕੀਤੇ ਗਏ ਹਨ।