ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਉੱਪਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਕੀਤੇ ਜਾ ਰਹੇ ਮੁਜਾਹਰਿਆਂ ਉੱਪਰ ਭਰਵੀਂ ਸ਼ਮੂਲੀਅਤ ਕੀਤੀ।ਇਹ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਸੂਬਾ ਪਰਧਾਨ ਭੁਪਿੰਦਰ ਸਿੰਘ ਜੀ ਸੱਚਰ ਦੇ ਦਿਸਾ ਨਿਰਦੇਸਾਂ ਅਧੀਨ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਪਹਿਲੇ ਦਿਨ ਤੋਂ ਪੰਜਾਬ ਦੀ ਕਿਸਾਨ ਸੰਘਰਸ਼ ਵਿੱਚ ਭਰਵਾਂ ਸਹਿਯੋਗ ਕਰ ਰਹੇ ਹਨ। ਜੱਥੇਬੰਦੀ ਮਹਿਸੂਸ ਕਰਦੀ ਹੈ ਕਿ ਪਸੂ ਪਾਲਣ ਕਿੱਤੇ ਦਾ ਮੁੱਖ ਧੁਰਾ ਕਿਸਾਨੀ ਇਸ ਸਮੇਂ ਵੱਡੇ ਸੰਕਟ ਵਿਚੋਂ ਲੰਘ ਰਹੀ ਹੈ।
ਇਸ ਸੰਘਰਸ਼ ਨਾਲ ਇਕਜੁੱਟਤਾ ਦਾ ਮੁਜਾਹਰਾ ਕਰਦਿਆਂ ਸੂਬਾ ਕਮੇਟੀ ਮੈਂਬਰ ਗੁਰਦੀਪ ਬਾਸੀ ਲੁਧਿਆਣਾ,ਗੁਰਮੀਤ ਮਹਿਤਾ ਮਲੋਟ,ਜਗਸੀਰ ਸਿੰਘ ਖਿਆਲਾ ਮਾਨਸਾ, ਜਸਵਿੰਦਰ ਬੜੀ ਧੂਰੀ,ਗੁਰਪਰੀਤ ਸਿੰਘ,ਜਸਪਰੀਤ ਸਿੰਘ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਕੀਤੇ ਜਾ ਰਹੇ ਧਰਨਿਆਂ ਵਿਚ ਕੇਡਰ ਸਮੇਤ ਭਰਵੀਂ ਹਾਜਰੀ ਦਿੱਤੀ।ਭਵਿੱਖ ਵਿੱਚ ਵੀ ਕਿਰਤੀਆਂ ਦੀ ਲੜਾਈਆਂ ਦਾ ਹਿੱਸਾ ਬਣਦਿਆਂ ਭਰਵਾਂ ਸਹਿਯੋਗ ਕੀਤਾ ਜਾਵੇਗਾ