ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਤੇਜ , 2 ਸਮਰਥਕ ਗਿਰਫ਼ਤਾਰ
ਮੋਰਿੰਡਾ ਦੇ ਰਹਿਣ ਵਾਲੇ ਵਰਿੰਦਰ ਸਿੰਘ ਨੇ ਪੁਲਿਸ 'ਚ ਕਰਵਾਈ ਹੈ ਸ਼ਿਕਾਇਤ ਦਰਜ਼
ਅਮ੍ਰਿਤਪਾਲ ਨੇ ਬੁਲਾਈ ਮੀਟਿੰਗ
‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਅਜਨਾਲਾ ਪੁਲਿਸ ਨੇ ਜੱਲੂਪੁਰ ਖੇੜਾ ਪਿੰਡ ‘ਚ ਕੀਤੀ ਰੇਡ। ਪੁਲਿਸ ਵਾਲਪ ਅੰਮ੍ਰਿਤਪਾਲ ਦੇ ਸਾਥੀਆਂ ਦੇ ਵੀ ਟਿਕਾਣੇ ਖੰਗਾਲੇ ਜਾ ਰਹੇ । ਅਮ੍ਰਿਤਪਾਲ ਤੇ ਉਸ ਦੇ ਸਮਰਥਕਾਂ ‘ਤੇ ਨੌਜਵਾਨ ਨੂੰ ਅਗਵਾ ਕਰ ਕੁੱਟਮਾਰ ਕਰਨ ‘ਤੇ ਮਾਮਲਾ ਦਰਜ ਹੋਇਆ ਹੈ । ਅੰਮ੍ਰਿਤਪਾਲ ਸਿੰਘ ਤੇ 6 ਸਮਰਥਕਾਂ ‘ਤੇ ਬਾਏ ਨੇਮ ਐਫ ਆਈ ਆਰ ਦਰਜ ਹੋਈ ਹੈ ਇਸ ਤੋਂ ਇਲਾਵਾ 20 ਅਣਪਛਾਤਿਆਂ ‘ਤੇ ਵੀ ਮਾਮਲਾ ਦਰਜ ਹੋਇਆ ਹੈ । ਪੁਲਿਸ ਨੇ 2 ਬੰਦਿਆ ਨੂੰ ਗੁਰਦਾਸਪੁਰ ਤੋਂ ਗਿਰਫ਼ਤਾਰ ਕਰ ਲਿਆ ਹੈ ।
ਮੋਰਿੰਡਾ ਦੇ ਰਹਿਣ ਵਾਲੇ ਵਰਿੰਦਰ ਸਿੰਘ ਨੇ ਪੁਲਿਸ ‘ਚ ਸ਼ਿਕਾਇਤ ਦਰਜ਼ ਕਰਵਾਈ ਹੈ । ਸ਼ਿਕਾਇਤਕਰਤਾ ਨਾਲ ਪੁਲਿਸ ਉਸ ਥਾਂ ‘ਤੇ ਵੀ ਗਈ ਜਿੱਥੇ ਖੇਤਾਂ ‘ਚ ਉਸਦੇ ਨਾਲ ਕੁੱਟਮਾਰ ਕੀਤੀ ਗਈ ਸੀ । .ਵਰਿੰਦਰ ਸਿੰਘ ਮੁਤਾਬਕ ਉਹ ਅੰਮ੍ਰਿਤਪਾਲ ਦੇ ਕੁਝ ਸਮਰਥਕਾਂ ਦੀਆਂ ਗਤੀਵਿਧੀਆਂ ਤੋਂ ਨਰਾਜ਼ ਸੀ । ਜਿਸ ਕਾਰਨ ਉਹ ਅੰਮ੍ਰਿਤਪਾਲ ਨੂੰ ਮਿਲਣਾ ਚਾਹੁੰਦਾ ਸੀ ਪਰ ਉਸਨੂੰ ਅੰਮ੍ਰਿਤਪਾਲ ਨੂੰ ਮਿਲਣ ਨਹੀਂ ਦਿੱਤਾ ਗਿਆ । ਇਸ ਤੋਂ ਬਾਅਦ ਇੱਕ ਦਿਨ ਉਹ ਦਮਦਮੀ ਟਕਸਾਲ ਅਜਨਾਲਾ ਗਿਆ ਸੀ ਜਿਥੋ ਅੰਮ੍ਰਿਤਪਾਲ ਦੇ ਸਮਰਥਕ ਉਸਨੂੰ ਧੱਕੇ ਨਾਲ ਗੱਡੀ ਚ ਬਿਠਾ ਕੇ ਨਾਲ ਲੈ ਗਏ … ਜਿਥੇ ਖੁਦ ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ , ਪੀੜਤ ਨੇ ਹਮਲਾਵਰਾਂ ਤੇ ਉਸ ਨਾਲ ਗਾਲੀ ਗਲੋਚ ਦੇ ਵੀ ਇਲਜ਼ਾਮ ਲਗਾਏ ਹਨ । ਡੀ ਐਸ ਪੀ ਅਜਨਾਲਾ ਦੀ ਅਗਵਾਈ ਵਿਚ ਰੇਡ ਕੀਤੀ ਜਾ ਰਹੀ ਹੈ । ਅਮ੍ਰਿਤਪਾਲ ਦੇ ਸਮਰਥਕ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ 2 ਸਮਰਥਕਾਂ ਨੂੰ ਗੁਰਦਾਸਪੁਰ ਤੋਂ ਗਿਰਫ਼ਤਾਰ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਹਾਣੀ ਬਣਾਈ ਗਈ ਹੈ । ਉਨ੍ਹਾਂ ਕਿਹਾ ਕੋਈ ਕੁੱਟਮਾਰ ਮਾਰ ਨਹੀਂ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਅਸੀਂ ਉੱਚ ਪੱਧਰੀ ਮੀਟਿੰਗ ਬੁਲਾ ਲਈ ਹੈ । ਇਸ ਮੀਟਿੰਗ ਵਿਚ ਅਮ੍ਰਿਤਪਾਲ ਵੀ ਪਹੁੰਚ ਰਹੇ ਹਨ । ਉਧਰ ਅਮ੍ਰਿਤਪਾਲ ਨੇ ਕਿਹਾ ਕਿ ਅਜਨਾਲਾ ਪੁਲਿਸ ਨੇ ਸਾਡੇ 2 ਸਮਰਥਕਾਂ ਲਵਦੀਪ ਸਿੰਘ ਤੂਫ਼ਾਨ ਤੇ ਸੰਧੂ ਨੂੰ ਗਿਰਫ਼ਤਾਰ ਕਰ ਲਿਆ ਹੈ । ਇਹ ਝੂਠਾ ਪਰਚਾ ਪਾਇਆ ਹੈ। ਅਮ੍ਰਿਤਪਾਲ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡ ਜੰਡੂਪੁਰ ਖੇੜੇ ਪਹੁੰਚੋ । ਉਸ ਤੋਂ ਬਾਅਦ ਕੀ ਕਰਨਾ ਹੈ, ਵਿਚਾਰ ਕਰਾਂਗੇ ਉਨ੍ਹਾਂ ਕਿਹਾ ਕਿ ਜੇ ਪੁਲਿਸ ਰਿਹਾ ਨਹੀਂ ਕਰਦੀ ਤਾਂ ਅਸੀਂ ਵੱਡੇ ਪੱਧਰ ਤੇ ਕਾਰਵਾਈ ਕਰਾਂਗੇ।