ਰਾਜਿੰਦਰ ਚਾਨੀ ਨੂੰ ਯੁਨਾਈਟਿਡ ਸਟੇਟਸ ਆਫ਼ ਅਮਰੀਕਾ ਦੀ ਐਂਬੈਸੀ ਦੇ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਆਫ਼ਿਸ ਨੇ ਮੀਡੀਆ ਐਕਟੀਵਿਟੀਜ਼ ਲਈ ਸਨਮਾਨਿਤ ਕੀਤਾ
ਐੱਸ.ਏ.ਐੱਸ. ਨਗਰ 14 ਨਵੰਬਰ ( )
ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਸਟੇਟ ਮੀਡੀਆ ਕੋਆਰਡੀਨੇਟਰ ਸੇਵਾਵਾਂ ਨਿਭਾ ਰਹੇ ਰਾਜਿੰਦਰ ਸਿੰਘ ਚਾਨੀ ਸੋਸ਼ਲ਼ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਪਟਿਆਲਾ ਨੂੰ ਵਿਸ਼ੇਸ਼ ਸਕੱਤਰ-ਕਮ-ਡੀ.ਜੀ.ਐੱਸ.ਈ. ਪੰਜਾਬ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐੱਸ. ਨੇ ਯੁਨਾਈਟਿਡ ਸਟੇਟਸ ਆਫ਼ ਅਮਰੀਕਾ ਦੀ ਐਂਬੈਸ਼ੀ ਦੇ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਆਫ਼ਿਸ ਵੱਲੋਂ ਮੀਡੀਆ ਐਕਟੀਵਿਟੀਜ਼ ਲਈ ਵਿਸ਼ੇਸ਼ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ, ਰੀਜ਼ਨਲ ਇੰਗਲਿਸ਼ ਲੈਂਗੂਏਜ਼ ਅਫ਼ਸਰ ਰੂਥ ਗੂਡ, ਮੈਡੀਸਨ ਨਿਯੂਨਜ਼ ਅੰਗਰੇਜ਼ੀ ਵਿਸ਼ਾ ਮਾਹਿਰ, ਸ਼ਵੇਤਾ ਖੰਨਾ ਰੀਜ਼ਨਲ ਇੰਗਲਿਸ਼ ਲੈਂਗੂਏਜ਼ ਮੀਡੀਆ ਕੋਆਰਡੀਨੇਟਰ ਅਤੇ ਵਿਸ਼ਾ ਮਾਹਿਰ, ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਮਿਸ਼ ਰੂਥ ਗੂਡ ਨੇ ਇਸ ਮੌਕੇ ਅਮਰੀਕਾ ਅਤੇ ਭਾਰਤ ਦੇ 75 ਸਾਲਾ ਪਰਸਪਰ ਸੰਬੰਧਾਂ ਸੰਬੰਧੀ ਯੂਨਾਇਟਿਡ ਸਟੇਟਸ ਆਫ਼ ਅਮਰੀਕਾ ਦੀ ਐਂਬੈਸੀ ਵੱਲੋਂ ਯਾਦਗਾਰੀ ਚਿੰਨ੍ਹ ਵੀ ਸ੍ਰੀ ਚਾਨੀ ਨੂੰ ਭੇਂਟ ਕੀਤਾ।