ਰਾਮ ਰਹੀਮ ਦੀ ਕੇਕ ਕੱਟਣ ਦੀ ਵੀਡੀਓ ਤੇ ਬਵਾਲ ,ਅਕਾਲੀ ਦਲ ਤੇ ਭਾਜਪਾ ਆਹਮਣੇ ਸਾਹਮਣੇ
ਕੀ ਧਾਰਮਿਕ ਭਾਵਨਾਵਾਂ ਭੜਕਾ ਕੇ ਦੇਸ਼ ਵਿਚ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਿਚ ਕੋਈ ਕਸਰ ਬਾਕੀ ਹੈ : ਸੁਖਬੀਰ ਬਾਦਲ
ਰਾਮ ਰਹੀਮ ਨੂੰ ਮੁਆਫੀ ਦੇਣ ਦੀ ਗੱਲ ਕਿਸਨੇ ਕੀਤੀ ਸੀ : ਰਾਜ ਕੁਮਾਰ ਵੇਰਕਾ
ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਵਲੋਂ ਕੇਕ ਕੱਟਣ ਨੂੰ ਲੈ ਕੇ ਬਵਾਲ ਖੜਾ ਹੋ ਗਿਆ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਮ ਰਹੀਮ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੀ ਧਾਰਮਿਕ ਭਾਵਨਾਵਾਂ ਭੜਕਾ ਕੇ ਦੇਸ਼ ਵਿਚ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਿਚ ਕੋਈ ਕਸਰ ਬਾਕੀ ਹੈ ,ਜੋ ਬਲਾਤਕਾਰੀ ਰਾਮ ਰਹੀਮ ਤੋਂ ਸ਼ਰਮਨਾਕ ਹਰਕਤਾਂ ਕਰਵਾ ਕੇ ਪੂਰੀ ਕਰਨ ਦੀ ਸਾਜ਼ਿਸ਼ ਰਚੀ ਹੈ ? 1984ਵਿਆਂ ਵਿੱਚ ਇੰਦਰਾ ਗਾਂਧੀ ਨੇ ਦੇਸ਼ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣ ਲਈ ਪੰਜਾਬ ਤੇ ਦੇਸ਼ ਨੂੰ ਲਹੂ ਲੁਹਾਣ ਕੀਤਾ ਸੀ। ਅਕਾਲੀ ਦਲ ਵਲੋਂ ਰਾਮ ਰਹੀਮ ਦੀ ਪੈਰੋਲ ਤੇ ਵੀ
ਭਾਜਪਾ ਤੇ ਸਵਾਲ ਚੁੱਕੇ ਗਏ ਹੈ । ਅਕਾਲੀ ਦਲ ਨੇ ਕਿਹਾ ਕਿ ਜਲੰਧਰ ਜਿਮਨੀ ਚੋਣ ਦੇ ਕਾਰਨ ਰਾਮ ਰਹੀਮ ਨੂੰ ਪੈਰੋਲ ਤੇ ਭੇਜਿਆ ਹੈ ।
ਭਾਜਪਾ ਨੇਤਾ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਕਾਲੀ ਦਲ ਵਾਲੇ ਆਪਣਾ ਪਿਛੋਕੜ ਭੁੱਲ ਗਏ । ਉਨ੍ਹਾਂ ਨੂੰ ਯਾਦ ਕਰਵਾਉਣ ਚਾਹੁੰਦਾ ਹੈ ਤੁਸੀ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਤਾ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੋਠੀ ਸੱਦ ਕਿ ਪਰਚੀ ਫੜਾਈ ਸੀ । ਜਿਸ ਵਿਚ ਕਿਹਾ ਸੀ ਰਾਮ ਰਹੀਮ ਦੇ ਹੱਕ ਵਿਚ ਬਿਆਨ ਦਿਓ , ਕਮੇਟੀ ਐਲਾਨ ਕਰੇ ਕਿ ਰਾਮ ਰਹੀਮ ਦੋਸ਼ੀ ਨਹੀਂ ਹੈ , ਇਸ ਦੇ ਨਾਲ ਇਹ ਵੀ ਕਿਹਾ ਸੀ ਕਿ ਗੱਲੇ ਵਿੱਚੋ ਪੈਸੇ ਕੱਢ ਕਿ ਰਾਮ ਰਹੀਮ ਦੇ ਹੱਕ ਵਿਚ ਇਸਤਿਹਾਰ ਦਿਓ । ਭਾਜਪਾ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਮਹਿੰਗਾ ਪੈਂਦਾ ਹੈ । ਉਨ੍ਹਾਂ ਕਿਹਾ ਕਿ ਰਾਮ ਰਹੀਮ ਜਿਹੇ ਪਾਖੰਡੀ ਦਾ ਵਿਰੋਧ ਕਰਾਂਗਾ।