ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ ਦੇ ਸਾਹਮਣੇ ਪੰਜਾਬ ਸਰਕਾਰ ਦਾ ਸ਼ਿਮਲਾ ਵਿਚ ਸੀਡਾਰ ਸਰਕਟ ਹਾਊਸ ਬਣ ਕੇ ਤਿਆਰ ਹੋ ਗਿਆ ਹੈ । ਕਾਫੀ ਸਮੇ ਤੋਂ ਇਸ ਸਰਕਟ ਹਾਉਸ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ । ਉਹ ਪੂਰਾ ਹੋ ਗਿਆ ਹੈ । ਹੋਰ ਬਹੁਤ ਸਾਰੇ ਸ਼ਾਨਦਾਰ ਆਰਕੀਟੈਕਚਰਲ ਕੰਮਾਂ ਵਾਂਗ, ਇਸ ਨੂੰ ਵੀ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ।
ਚੰਗੀ ਖ਼ਬਰ ਇਹ ਹੈ ਕਿ ਸੀਡਾਰ ਦੁਬਾਰਾ ਬਣ ਕੇ ਤਿਆਰ ਹੋ ਗਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ 10 ਮਈ ਤੋਂ ਇਸ ਦੀ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ । ਪੰਜਾਬ ਸਰਕਾਰ ਵੱਲੋਂ ਸੀਡਰ ਸਰਕਟ ਹਾਊਸ ਅਤੇ ਰੈਸਟ ਹਾਊਸ ਸ਼ਿਮਲਾ ਦੇ ਨਵੀਨੀਕਰਨ ਦਾ ਕੰਮ 2019 ਵਿਚ ਸ਼ੁਰੂ ਕੀਤਾ ਸੀ ਅਤੇ 4 ਸਾਲ ਬਾਅਦ ਸੀਡਰ ਸਰਕਟ ਹਾਊਸ ਬਣ ਕੇ ਫਿਰ ਤਿਆਰ ਹੋ ਗਿਆ ਹੈ ।