ਪੰਜਾਬ
ਰਿਟਰਨਿੰਗ-ਕਮ-ਐੱਸ.ਡੀ.ਐੱਮ ਅਫ਼ਸਰ ਵਿਧਾਨ ਸਭਾ ਹਲਕਾ ਰਾਜਪੁਰਾ ਨੇ 12ਵਾਂ ਰਾਸ਼ਟਰੀ ਵੋਟਰ ਦਿਵਸ ਟਰਾਂਸਜੈਂਡਰਜ, ਨਵੇਂ ਵੋਟਰਜ ਅਤੇ ਸੀਨੀਅਰ ਸਿਟੀਜ਼ਨ ਨਾਲ਼ ਮਨਾਇਆ
ਰਾਜਪੁਰਾ,25 ਜਨਵਰੀ ( ) : ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ. ਸੰਜੀਵ ਕੁਮਾਰ ਰਿਟਰਨਿੰਗ-ਕਮ-ਐੱਸ.ਡੀ.ਐੱਮ ਅਫ਼ਸਰ ਵਿਧਾਨ ਸਭਾ ਹਲਕਾ ਰਾਜਪੁਰਾ ਦੀ ਦੇਖ-ਰੇਖ ਵਿੱਚ ਮਿਤੀ 25 ਜਨਵਰੀ 2022 ਨੂੰ 12ਵਾਂ ਰਾਸ਼ਟਰੀ ਵੋਟਰ ਦਿਵਸ ਟਰਾਂਸਜੈਂਡਰਜ, ਨਵੇਂ ਵੋਟਰਜ ਅਤੇ ਸੀਨੀਅਰ ਸਿਟੀਜ਼ਨ ਨਾਲ਼ ਮਨਾਇਆ ।
ਡਾ. ਸੰਜੀਵ ਕੁਮਾਰ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਸੀਨੀਅਰ ਸਿਟੀਜ਼ਨ ਹੋਮ ਵਿੱਚ ਐੱਸ.ਡੀ.ਐੱਮ ਸਾਹਿਬ ਨੇ ਸਮੂਹ ਸੀਨੀਅਰ ਸਿਟੀਜ਼ਨਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਚੰਗੇ ਸਮਾਜ ਦੀ ਨੀਂਹ ਚੰਗੀ ਸਰਕਾਰ ਤੇ ਨਿਰਭਰ ਹੈ ਅਤੇ ਚੰਗੀ ਸਰਕਾਰ ਤਾਂ ਹੀ ਬਣੇਗੀ ਜੇਕਰ ਵੋਟਰ ਸੂਝਵਾਨ ਤਰੀਕੇ ਨਾਲ਼ ਵੋਟ ਕਰੇਗਾ। ਚੰਗੀ ਸਰਕਾਰ ਬਣਨ ‘ਤੇ ਚੰਗੀ ਨੀਤੀਆਂ ਬਣਨਗੀਆਂ ਅਤੇ ਸਮਾਜ ਦਾ ਵਿਕਾਸ ਹੋਵੇਗਾ। ਦੱਸਦੇ ਹੋਏ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਮਨਾਉਣਾ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਨਾ ਹੈ। ਰਮਨਦੀਪ ਸਿੰਘ ਸੋਢੀ, ਜਗਜੀਤ ਸਿੰਘ ਅਤੇ ਜਤਿੰਦਰ ਕੁਮਾਰ ਸਵੀਪ ਨੋਡਲ ਅਫਸਰਾਂ ਅਤੇ ਮੇਜਰ ਸਿੰਘ ਦੁਆਰਾ ਰਾਜਪੁਰਾ ਹਲਕੇ ਦੇ ਨਵੇਂ ਵੋਟਰਾਂ ਅਤੇ ਸੀਨੀਅਰ ਸਿਟੀਜ਼ਨਾ ਨੂੰ ਜਾਗਰੂਕ ਕਰਨ ਲਈ ਐੱਸ.ਡੀ.ਐੱਮ ਦੀਆਂ ਮੀਟਿੰਗਾਂ ਤਹਿ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।