ਕਾਇਆਕਲਪ ਵਿੱਤੀ ਸਾਲ : ਜ਼ਿਲ੍ਹਾ ਹਸਪਤਾਲ ਪਠਾਨਕੋਟ ਪਹਿਲੇ ਸਥਾਨ ’ਤੇ ਰਿਹਾ
ਪਠਾਨਕੋਟ , 3 ਜਨਵਰੀ: updatepunjab : ਸਿਵਲ ਸਰਜਨ ਪਠਾਨਕੋਟ ਡਾ: ਅਦਿਤੀ ਸਲਾਰੀਆ ਨੇ ਇਹ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਪੰਜਾਬ ਰਾਜ ਵਿੱਚ ਕਾਇਆਕਲਪ ਵਿੱਤੀ ਸਾਲ 2023-24 ਵਿੱਚ ਜੇਤੂ ਸਿਹਤ ਸਹੂਲਤਾਂ ਦੇ ਨਤੀਜਿਆਂ ਦੇ ਅਨੁਸਾਰ ਜ਼ਿਲ੍ਹਾ ਹਸਪਤਾਲ ਪਠਾਨਕੋਟ ਬਾਕੀ ਸਾਰੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਸਥਾਨ ’ਤੇ ਰਿਹਾ ਹੈ ।
ਉਨ੍ਹਾਂ ਨੇ ਕਿਹਾ ਕਿ ਇੱਕ ਨਿਰਧਾਰਤ ਤਰੀਕੇ ਨਾਲ ਸਰਗਰਮੀ ਨਾਲ ਭਾਗ ਲਿਆ ਅਤੇ ਇਹਨਾਂ ਕਾਇਆਕਲਪ ਮੁਲਾਂਕਣ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ।, ਉਨ੍ਹਾਂ ਕਿਹਾ ਕਿ ਕੁੱਲ 93 ਸੈਕੰਡਰੀ ਪੱਧਰ ਦੀਆਂ ਸਿਹਤ ਸਹੂਲਤਾਂ ਅਤੇ 346 ਪ੍ਰਾਇਮਰੀ ਸਹੂਲਤਾਂ ਸਮੇਤ ਡੀ.ਐਚ. ਪਠਾਨਕੋਟ, ਐਸ.ਡੀ.ਐਚ. ਸਮਰਾਲਾ, ਲੁਧਿਆਣਾ ਅਤੇ ਸੀ.ਐਚ.ਸੀ. ਵੇਰਕਾ, ਅੰਮ੍ਰਿਤਸਰ ਹਰੇਕ ਵਰਗ ਵਿੱਚ ਪਹਿਲੇ ਸਥਾਨ ‘ਤੇ ਰਹੇ।
ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਬਣਾਇਆ ਜਾਵੇਗਾ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਹਤ ਸਹੂਲਤਾਂ ਵਿਚ ਸੁਧਾਰ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ
ਉਹਨਾਂ ਅੱਗੇ ਕਿਹਾ ਕਿ ਇਹ ਸਭ ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਜੀ ਦੀ ਅਗਵਾਈ ਅਤੇ ਪ੍ਰਮੁੱਖ ਸਕੱਤਰ ਸਿਹਤ ਦੀ ਯੋਗ ਅਗਵਾਈ ਅਤੇ ਸਹਿਯੋਗ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਨੇ ਅਜੋਏ ਸ਼ਰਮਾ ਆਈਏਐਸ, ਐਮਡੀ ਐਨਐਚਐਮ ਡਾ ਅਭਿਨਵ ਤ੍ਰਿਖਾ ਆਈਏਐਸ, ਐਮਡੀ ਪੀਐਚਐਸਸੀ ਵਰਿੰਦਰ ਕੁਮਾਰ ਸ਼ਰਮਾ ਆਈਏਐਸ, ਡਾ: ਆਦਰਸ਼ਪਾਲ ਕੌਰ ਡੀਐਚਐਸ ਪੰਜਾਬ, ਡਾ: ਅਨਿਲ ਗੋਇਲ ਡਾਇਰੈਕਟਰ ਪੀਐਚਐਸਸੀ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਕੰਮ ਕਰਨ ਵਾਲੇ ਸਾਰੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਿਹਤ ਸਟਾਫ ਦਾ ਧੰਨਵਾਦ ਕੀਤਾ ਹੈ । ਕਾਯਕਲਪ ਸਕੀਮ ਦੇ ਤਹਿਤ ਟੀਚਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪ੍ਰਾਪਤ ਕਰਨ ਦੇ ਯੋਗ ਸਨ।