ਪੰਜਾਬ
ਅਕਾਲੀ ਦਲ ਤੇ ਆਪ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦਾ ਵਿਰੋਧ, ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
ਪੰਜਾਬ ਵਿਧਾਨ ਸਭਾ ਅੰਦਰ ਅਕਾਲੀ ਦਲ ਤੇ ਆਪ ਦੋਨਾਂ ਨੇ ਆਪਸ ਵਿਚੋਂ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਦਾ ਵਿਰੋਧ ਕੀਤਾ ਅਤੇ ਦੋਵਾਂ ਨੇ ਬੈਲ ਵਿੱਚ ਜਾ ਕੇ ਜਮ ਕੇ ਨਾਅਰੇਬਾਜ਼ੀ ਕੀਤੀ । ਇਸ ਦੌਰਾਨ ਸਪੀਕਰ ਨੇ ਦੋਵਾਂ ਨੂੰ ਨੇ ਸੀਟਾਂ ਤੇ ਬੈਠਣ ਲਈ ਕਿਹਾ। ਜਦੋ 15 ਮਿੰਟ ਨਾਅਰੇਬਾਜੀ ਚਲਦੀ ਰਹੀ। ਜਦੋਂ ਮੁੱਖ ਮੰਤਰੀ ਅਪਣਾ ਭਾਸ਼ਣ ਨਹੀਂ ਦੇ ਪਾਏ ਤਾਂ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ।