ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਅਮ੍ਰਿੰਤਪਾਲ ਸਿੰਘ ਨੂੰ ਨੌਕਰੀਓ ਕੱਢਣ ਦੀ ਕੀਤੀ ਨਿਖੇਧੀ,ਕਰਮਚਾਰੀ ਨੂੰ ਤੁਰੰਤ ਬਹਾਲ ਕਰਨ ਦੀ ਮੰਗ
ਘਰ ਘਰ ਰੁਜ਼ਗਾਰ ਦੇਣ ਵਾਲੀ ਸਰਕਾਰ ਦਾਅਵਾ ਖੌਕਲਾ ਹੋਇਆ ਸਾਬਿਤ, ਪੱਕਾ ਰੁਜ਼ਗਾਰ ਮੰਗਦੇ ਕੱਚੇ ਮੁਲਾਜ਼ਮ ਨੂੰ ਨੌਕਰੀਓ ਕੱਢਣ ਤੇ ਉਤਾਰੂ ਕਾਂਗਰਸ ਸਰਕਾਰ
ਜੇਕਰ ਡਿਪਟੀ ਕਮਿਸ਼ਨਰ ਵੱਲੋਂ ਕਰਮਚਾਰੀ ਨੂੰ ਤੁਰੰਤ ਨੌਕਰੀ ਤੇ ਵਾਪਿਸ ਨਾ ਲਿਆ ਤਾਂ ਮਨਰੇਗਾ ਕਰਮਚਾਰੀਆ ਵੱਲੋਂ ਕੀਤੇ ਜਾਣ ਵਾਲੇ ਸਘੰਰਸ਼ ਵਿਚ ਦਫਤਰੀ ਕਰਮਚਾਰੀ ਡੱਟਵਾਂ ਸਾਥ ਦੇਣਗੇ
03.01.2020(ਫਾਜ਼ਿਲਕਾ) ਘਰ ਘਰ ਰੁਜ਼ਗਾਰ ਦਾ ਨਾਅਰਾ ਦੇਣ ਵਾਲੀ ਅਤੇ ਬੀਤੇ ਦਿਨੀ ਕੈਬਿਨਟ ਮੀਟਿੰਗ ਵਿਚ ਅਗਲੇ ਦਿਨਾਂ ਦੋਰਾਨ 50000 ਨਵੀਆ ਰੈਗੂਲਰ ਨੋਕਰੀਆ ਭਰਤੀ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੀ ਨੀਅਤ ਉਸ ਸਮੇਂ ਜੱਗ ਜ਼ਾਹਿਰ ਹੋ ਗਈ ਜਦ ਨਵੇਂ ਸਾਲ ਦੇ ਦਿਨ ਮਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅਮ੍ਰਿੰਤਪਾਲ ਸਿੰਘ ਜੋ ਕਿ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਦੀ ਲੜਾਈ ਲੜ ਰਹੇ ਸਨ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਨੋਕਰੀਓ ਕੱਢਣ ਦੇ ਹੁਕਮ ਚਾੜ ਦਿੱਤੇ।
ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਆਗੂ ਵਿਕਾਸ ਕੁਮਾਰ,ਆਸ਼ੀਸ਼ ਜੁਲਾਹਾ,ਪ੍ਰਵੀਨ ਸ਼ਰਮਾਂ ਨੇ ਪ੍ਰੈਸ ਬਿਆਨ ਰਾਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਫਾਜ਼ਿਲਕਾ ਦੇ ਇਸ ਫੈਸਲੇ ਦੀ ਕੜੇ ਸ਼ਬਦਾ ਵਿਚ ਨਿਖੇਧੀ ਕੀਤੀ ਅਤੇ ਤੁਰੰਤ ਕਰਮਚਾਰੀ ਨੂੰ ਨੋਕਰੀ ਤੇ ਵਾਪਿਸ ਲੇਣ ਦੀ ਮੰਗ ਕੀਤੀ।
ਆਗੂਆ ਨੇ ਕਿਹਾ ਕਿ ਕੱਚੇ ਮੁਲਾਜ਼ਮ ਸਰਕਾਰ ਦੀਆ ਇੰਨਾਂ ਮਾੜੀਆ ਨੀਤੀਆ ਦਾ ਲੰਬੇ ਸਮੇਂ ਤੋਂ ਸੰਤਾਪ ਹੰਡਾ ਰਹੇ ਹਨ ਅਤੇ ਜਦ ਵੀ ਕਿਸੇ ਰਾਜਨੀਤਿਕ ਆਗੂ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਮਨ ਕਰਦਾ ਹੈ ਤਾਂ ਕੱਚੇ ਮੁਲਾਜ਼ਮਾਂ ਨੂੰ ਨੋਕਰੀਓ ਕੱਢਣ ਦਾ ਫਰਮਾਨ ਸੁਣਾ ਦਿੱਤਾ ਜਾਦਾ ਹੈ।ਇਸ ਠੇਕਾ ਪਰਥਾ ਨੂੰ ਖਤਮ ਕਰਵਾਉਣ ਲਈ ਅਮ੍ਰਿੰਤਪਾਲ ਸਿੰਘ ਲਗਾਤਾਰ ਸਰਕਾਰ ਵਿਰੁੱਧ ਸਘੰਰਸ਼ ਕਰ ਰਹੇ ਹਨ ਅਤੇ ਸਰਕਾਰ ਨੈ ਹੁਣ ਉਨਾਂ੍ਹ ਨੂੰ ਨੋਕਰੀਓ ਕੱਢ ਕੇ ਬਲਦੀ ਤੇ ਤੇਲ ਪਾਇਆ ਹੈ।
ਆਗੁਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਰੰਤ ਕਰਮਚਾਰੀ ਨੂੰ ਨੋਕਰੀ ਤੇ ਵਾਪਿਸ ਨਾ ਲਿਆ ਤਾਂ ਮਨਰੇਗਾ ਕਰਮਚਾਰੀ ਯੂਨਅਨ ਵੱਲੋਂ ਵਿੱਢੇ ਜਾਣ ਵਾਲੇ ਸਘੰਰਸ਼ ਵਿਚ ਦਫਤਰੀ ਕਰਮਚਾਰ ਿਡੱਟਵਾਂ ਸਾਥ ਦੇਣਗੇ।