ਗਹਿਰੀ ਨੀਂਦ ਵਿੱਚੋ ਜਾਗਿਆ ਸਕੱਤਰੇਤ ਪ੍ਰਸ਼ਾਸਨ : ਪਦ ਉਨੱਤੀ ਦੇ ਇਕ ਮਹੀਨੇ ਬਾਅਦ ਆਖਿਰ 20 ਅਧਿਕਾਰੀਆਂ ਦਿੱਤੀ ਪੋਸਟਿੰਗ
ਸਕੱਤਰੇਤ ਪ੍ਰਸ਼ਾਸਨ ਦੀ ਫੁਰਤੀ ਦੇਖੋ , ਉਸ ਨੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ । ਪੰਜਾਬ ਸਿਵਲ ਸਕੱਤਰੇਤ ਪ੍ਰਸਾਸ਼ਨ ਵਲੋਂ 6 ਜੂਨ 2024 ਨੂੰ ਲਗਭਗ 20 ਦੇ ਕਰੀਬ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪਦ ਉਨਤ ਕੀਤਾ ਗਿਆ ਸੀ ਤੇ ਇਹ ਸਾਰੇ ਕਰਮਚਾਰੀ ਇਕ ਮਹੀਨੇ ਤੋਂ ਜ਼ਿਆਦਾ ਸਮੇ ਤੋਂ ਆਪਣੀ ਪੋਸਟਿੰਗ ਦਾ ਇੰਤਜਾਰ ਕਰ ਰਹੇ ਸਨ , ਪਰ ਸਕੱਤਰੇਤ ਪ੍ਰਸਾਸ਼ਨ ਦੀ ਕਮਲ ਦੇਖੇ ਉਸ ਵਲੋਂ ਉਨ੍ਹਾਂ ਨੇ ਇਕ ਮਹੀਨਾ ਬਿੰਨਾ ਕੰਮ ਤੋਂ ਬਠਾਈ ਰੱਖਿਆ ਹੈ ।
ਸਕੱਤਰੇਤ ਪ੍ਰਸਾਸ਼ਨ ਨੇ ਇਹਨਾਂ ਕਰਮਚਾਰੀਆਂ ਨੂੰ ਤਰੱਕੀ ਦਾ ਦਿੱਤੀ ਸੀ । ਚਲੋ ਆਖਿਰਕਾਰ ਸਕੱਤਰੇਤ ਪ੍ਰਸਾਸ਼ਨ ਦੀ ਇਕ ਮਹੀਨੇ ਬਾਅਦ ਜਾਗ ਖੁਲ ਗਈ ਤੇ ਅੱਜ ਇਹਨਾਂ ਕਰਮਚਾਰੀ ਦੀ ਪੋਸਟਿੰਗ ਕਰ ਦਿੱਤੀ ਹੈ । ਮੁੱਖ ਸਕੱਤਰ ਵਲੋਂ ਅੱਜ ਪੋਸਟਿੰਗ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਲੋਕਾਂ ਨੂੰ ਬਿਨਾਂ ਕਿਸੇ ਦੁੱਖ ਤਕਲੀਫ ਦੇ ਸੇਵਾਵਾਂ ਪ੍ਰਦਾਨ ਕਰਨ ਲਈ ਨਵੇਂ ਨਵੇਂ ਫੈਸਲੇ ਲਏ ਜਾ ਰਹੇ ਹਨ ਪਰ ਅਫਸਰਸ਼ਾਹੀ ਛੋਟੇ ਛੋਟੇ ਕੰਮਾਂ ਚ ਅੜਿੱਕਾ ਪੈਦਾ ਕਰ ਕੇ ਸਰਕਾਰ ਦਾ ਅਕਸ਼ ਖ਼ਰਾਬ ਕਰਨ ਚ ਲੱਗੀ ਹੈ । ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਫਸ਼ਰਾਂ ਦੀ ਜਵਾਬਦੇਹੀ ਤਹਿ ਕਰਨੀ ਚਾਹੀਦੀ ਹੈ ਹੁਣ ਇਹ ਕਿੰਨਾ ਬੜਾ ਮਸਲਾ ਸੀ ?
ਸਕੱਤਰ ਪ੍ਰਸਾਸ਼ਨ ਵਲੋਂ ਕਰਮਚਾਰੀ ਤੇ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਪਰ ਉਨ੍ਹਾਂ ਨੂੰ ਪੋਸਟਿੰਗ ਦੇਣ ਲਈ ਇਕ ਮਹੀਨਾ ਲਗਾ ਦਿੱਤਾ ਗਿਆ ਜਿਹੜਾ ਕੰਮ ਇਕ ਹਫਤੇ ਚ ਹੋਣਾ ਸੀ । ਉਹ ਇਕ ਮਹੀਨੇ ਚ ਹੋ ਰਿਹਾ ਹੈ । ਜਿਸ ਨਾਲ ਕਰਮਚਾਰੀਆਂ ਚ ਬੇਚੈਨੀ ਪੈਦਾ ਹੋ ਗਈ । ਉਹ ਨਾ ਏਧਰ ਦੇ ਰਹੇ ਨਾ ਉਧਰ ਦੇ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਫਸ਼ਰਸ਼ਾਹੀ ਨੂੰ ਜਵਾਬਦੇਹ ਬਣਾਉਂਣਾ ਪਵੇਗਾ ।