ਪੰਜਾਬ

*6635 ਭਰਤੀ ਵਿੱਚ ਚੁਣੇ ਹੋਏ ਉਮੀਦਵਾਰਾਂ ਨੂੰ ਉਹਨਾਂ ਦੀ ਪਸੰਦਿਦਾ ਚੋਣ ਅਨੁਸਾਰ ਹੀ ਸ਼ਟੇਸ਼ਨ ਅਲਾਟ ਕੀਤੇ ਗਏ*

* ਚੁਣੇ ਹੋਏ ਉਮੀਦਵਾਰਾਂ ਨੂੰ ਜਨਤਕ ਸੂਚਨਾ ਰਾਹੀਂ ਪਹਿਲਾਂ ਹੀ ਵੱਧ ਤੋਂ ਵੱਧ ਸ਼ਟੇਸ਼ਨਾਂ ਦੀ ਆਪਸ਼ਨ ਭਰਨ ਲਈ ਸੂਚਿਤ ਕੀਤਾ ਗਿਆ ਸੀ*

ਐੱਸ.ਏ.ਐੱਸ. ਨਗਰ 19 ਜੁਲਾਈ  (   )

6635 ਈਟੀਟੀ ਅਧਿਆਪਕ ਭਰਤੀ ਵਿੱਚ ਸਟੇਸ਼ਨ ਅਲਾਟਮੈਂਟ ਸੰਬੰਧੀ ਉਮੀਦਵਾਰਾਂ ਵਿੱਚ ਪਾਈਆਂ ਜਾ ਰਹੀਆਂ ਗਲਤਫਹਿਮੀਆਂ ਦੇ ਤੌਖਲਿਆਂ ਨੂੰ ਦੂਰ ਕਰਨ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 6635 ਈਟੀਟੀ ਅਧਿਆਪਕਾਂ ਦੀ ਡਿਸਅਡਵਾਂਟੇਜ ਏਰੀਆ ਭਰਤੀ ਪ੍ਰਕਿਰਿਆ ਵਿੱਚ ਚੁਣੇ ਹੋਏ ਉਮੀਦਵਾਰਾਂ ਦੀ ਮੰਗ ਅਨੁਸਾਰ ਹੀ ਸ਼ਟੇਸ਼ਨ ਅਲਾਟਮੈਂਟ ਕੀਤੀ ਜਾ ਰਹੀ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਜੁਲਾਈ 2021 ਨੂੰ ਵਿਭਾਗ ਵੱਲੋਂ 6635 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਨਵੀਂ ਸਰਕਾਰ ਬਣਦਿਆਂ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਭਰਤੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਨੇਪਰੇ ਚਾੜਣ ਦੇ ਨਿਰਦੇਸ਼ ਦਿੱਤੇ ਗਏ ਸਨ। ਡਾਇਰੈਕਟਰ ਸਿੱਖਿਆ ਵਿਭਾਗ ਭਰਤੀ ਡਾਇਰੈਕਟੋਰੇਟ ਪੰਜਾਬ ਇਹਨਾਂ 6635 ਅਸਾਮੀਆਂ ਦੇ ਲਈ ਚੁਣੇ ਹੋਏ ਉਮੀਦਵਾਰਾਂ ਦੀ ਕੈਟੇਗਰੀ ਵਾਇਜ਼ ਚੋਣ ਸੂਚੀ ਅਨੁਸਾਰ ਉਮੀਦਵਾਰਾਂ ਦੀ ਮੈਰਿਟ ਅਨੁਸਾਰ ਆਨਲਈਨ ਸ਼ਟੇਸ਼ਨ ਚੋਣ ਕਰਨ ਲਈ 28 ਜੂਨ ਤੋਂ 30 ਜੂਨ 2022 ਤੱਕ ਪਬਲਿਕ ਨੋਟਿਸ 28 ਜੂਨ 2022 ਨੂੰ ਜਾਰੀ ਕੀਤਾ ਗਿਆ ਸੀ। ਜਾਰੀ ਜਨਤਕ ਸੂਚਨਾ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਜਿਹੜੇ ਉਮੀਦਵਾਰ ਨਿਰਧਾਰਿਤ ਸਮੇਂ ਦੌਰਾਨ ਆਨਲਾਈਨ ਪ੍ਰਕਿਰਿਆ ਰਾਹੀਂ ਸ਼ਟੇਸ਼ਨ ਦੀ ਚੋਣ ਨਹੀਂ ਕਰਨਗੇ ਉਹਨਾਂ ਨੂੰ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ। ਇਸ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਚੁਣਿਆ ਹੋਇਆ ਉਮੀਦਵਾਰ ਵੱਧ ਤੋਂ ਵੱਧ ਮਨਪਸੰਦ ਦੇ ਸਟੇਸ਼ਨ ਵੀ ਭਰ ਸਕਦਾ ਸੀ। ਇਸ ਲਈ ਜਿਹਨਾਂ ਵੀ ਚੁਣੇ ਗਏ ਉਮੀਦਵਾਰਾਂ ਨੇ ਸ਼ਟੇਸ਼ਨ ਅਲਾਟਮੈਂਟ ਪ੍ਰਕਿਰਿਆ ਦੌਰਾਨ ਵੱਧ ਤੋਂ ਵੱਧ ਮਨਪਸੰਦ ਦੇ ਸਟੇਸ਼ਨ ਭਰੇ ਉਹਨਾਂ ਨੂੰ ਮੈਰਿਟ ਅਨੁਸਾਰ ਮਿਲੇ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਸਮੇਂ ਕੁੱਲ 6635 ਈਟੀਟੀ ਅਸਾਮੀਆਂ ਵਿੱਚੋਂ ਅਸਾਮੀਆਂ ਲਈ ਚੁਣੇ ਹੋਏ ਉਮੀਦਵਾਰਾਂ ਵਿੱਚੋਂ 4762 ਚੁਣੇ ਹੋਏ ਉਮੀਦਵਾਰ ਸ਼ਟੇਸ਼ਨ ਅਲਾਟਮੈਂਟ ਲੈ ਚੁੱਕੇ ਹਨ ਅਤੇ ਜਿਹਨਾਂ ਨੇ ਵੱਧ ਤੋਂ ਵੱਧ ਮਨਪਸੰਦ ਦੇ ਸ਼ਟੇਸ਼ਨ ਭਰੇ ਸਨ ਉਹਨਾਂ ਵਿੱਚੋਂ 2725 ਨੂੰ ਪਸੰਦਿਦਾ ਸ਼ਟੇਸ਼ਨਾਂ ਵਿੱਚੋਂ ਹੀ ਸਟੇਸ਼ਨ ਮਿਲਿਆ ਹੈ। ਬਾਕੀ ਕੁਝ ਉਮੀਦਵਾਰਾਂ ਨੂੰ ਪਸੰਦਿਦਾ ਸਟੇਸ਼ਨ ਨਾ ਮਿਲਣ ਦਾ ਕਾਰਨ ਹੈ ਕਿ ਜਿਹੜੇ ਸਟੇਸ਼ਨ ਚੁਣੇ ਹੋਏ ਉਮੀਦਵਾਰਾਂ ਨੇ ਭਰੇ ਸਨ ਉਹ ਕੈਟੇਗਰੀ ਅਨੁਸਾਰ ਉਪਲਬਧ ਨਹੀਂ ਸਨ। ਜਾਂ ਉਹ ਸਟੇਸਨ ਉੱਚ ਮੈਰਿਟ ਵਾਲੇ ਚੁਣੇ ਹੋਏ ਉਮੀਦਵਾਰ ਨੂੰ ਅਲਾਟਮੈਂਟ ਹੋ ਜਾਣ ਕਰਕੇ ਭਰਿਆ ਜਾ ਚੁੱਕਾ ਹੋਣਾ ਹੈ।
ਉਹਨਾਂ ਇਹ ਵੀ ਦੱਸਿਆ ਕਿ 4762 ਵਿੱਚੋਂ 1631 ਬਾਰਡਰ ਏਰੀਆ ਵਿੱਚ ਅਤੇ 3131 ਡਿਸਅਡਵਾਂਟੇਜ ਏਰੀਆ ਵਿੱਚ ਸਟੇਸ਼ਨ ਅਲਾਟਮੈਂਟ ਹੋਈ ਹੈ।
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਭਰਤੀ ਡਿਸਅਡਵਾਂਟੇਜ਼ ਏਰੀਆ ਲਈ ਹੀ ਕੱਢੀ ਗਈ ਸੀ ਜਿਸਦਾ ਜ਼ਿਕਰ ਭਰਤੀ ਇਸ਼ਤਿਹਾਰ ਵਿੱਚ ਵੀ ਕੀਤਾ ਗਿਆ ਸੀ। 6635 ਈਟੀਟੀ ਭਰਤੀ ਵਿੱਚ ਚੁਣੇ ਹੋਏ ਉਮੀਦਵਾਰਾਂ ਨੂੰ ਡਿਸਅਡਵਾਂਟੇਜ ਏਰੀਆ ਵਾਲੇ ਸ਼ਟੇਸ਼ਨ ਅਲਾਟਮੈਂਟ ਲਈ ਹੀ ਸਟੇਸ਼ਨਾਂ ਦੀ ਆਪਸ਼ਨ ਦਿੱਤੀ ਗਈ ਸੀ।
ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਵਿਭਾਗ ਵੱਲੋਂ ਭਰਤੀ ਪ੍ਰਕਿਰਿਆ ਦੀ ਸਟੇਸ਼ਨ ਅਲਾਟਮੈਂਟ ਬਹੁਤ ਹੀ ਸੰਜੀਦਾ ਤਰੀਕੇ ਨਾਲ ਪੂਰੀ ਕੀਤੀ ਜਾ ਰਹੀ ਹੈ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਆਪਣੇ ਆਪਣੇ ਜਿਲ੍ਹੇ ਵਿੱਚ ਹਾਜਰ ਹੋਣ ਵਾਲੇ ਨਵੇਂ ਅਧਿਆਪਕਾਂ ਦਾ ਭਰਵਾਂ ਸਵਾਗਤ ਕਰ ਰਹੇ ਹਨ ਅਤੇ ਲੋੜੀਂਦੀ ਅਗਵਾਈ ਵੀ ਦੇ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!