ਸਿੱਧੂ ਮੂਸੇਵਾਲਾ ਦਾ ਬਦਲਾ : ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਦੀ ਸਾਜਿਸ਼ ਬੇਨਕਾਬ
ਚੰਡੀਗੜ ਪੁਲਿਸ ਦੇ ਓਪਰੇਸ਼ਨ ਸੇਲ ਵੱਲੋ ਬੰਬੀਹਾ ਗਰੁੱਪ ਦੇ 4 ਗੈਂਗਸਟਰ ਗਿਰਫ਼ਤਾਰ
ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਚੰਡੀਗੜ ਪੁਲਿਸ ਵੱਲੋਂ ਕੀਤਾ ਗਿਆ ਹੈ। ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਲਈ ਜੰਮੂ ਅਤੇ ਕਸ਼ਮੀਰ ਤੋਂ ਏ ਕੇ 47 ਮੰਗਵਾਈ ਜਾ ਰਹੀ ਸੀ। ਚੰਡੀਗੜ ਪੁਲਿਸ ਦੇ ਓਪਰੇਸ਼ਨ ਸੇਲ ਨੇ ਬੰਬੀਹਾ ਗਰੁੱਪ ਦੇ 4 ਗੈਂਗਸਟਰ ਗਿਰਫ਼ਤਾਰ ਕੀਤੇ ਗਏ ਹਨ।
ਜਿਨ੍ਹਾਂ ਵੱਲੋ ਪੁੱਛ ਗਿੱਛ ਦੌਰਾਨ ਖ਼ੁਲਾਸਾ ਕੀਤਾ ਗਿਆ ਹੈ ਕਿ ਉਨ੍ਹਾ ਵੱਲੋ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਲਈ ਜੰਮੂ ਅਤੇ ਕਸ਼ਮੀਰ ਤੋਂ ਏ ਕੇ 47 ਮੰਗਵਾਈ ਜਾ ਰਹੀ ਸੀ।
ਚੰਡੀਗੜ ਪੁਲਿਸ ਦੇ ਐਸ ਪੀ ਕੇਤੰਨ ਬੰਸਲ ਤੇ ਐਸ ਪੀ ਅਪ੍ਰੇਸ਼ਨ ਸੈੱਲ ਮਿਰਦੁਲ ਦੀ ਅਗਵਾਈ ਵਿਚ ਓਪਰੇਸ਼ਨ ਸੈੱਲ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਤੇ 4 ਸੂਤਰਾਂ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 4 ਪਿਸਟਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ । ਬੰਬੀਹਾ ਗੁੱਟ ਦੇ ਅਮਨ ਨੇ ਪੁੱਛਗਿੱਛ ਦੌਰਾਨ ਖੁਲਾਸ਼ਾ ਕੀਤਾ ਕਿ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਲਈ
ਜੰਮੂ ਤੇ ਕਸ਼ਮੀਰ ਦੇ ਅੱਤਵਾਦੀਆਂ ਤੋਂ ਏ ਕੇ 47 ਮੰਗਵਾਈ ਜਾ ਰਹੀ ਸੀ ।