ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਦੀ ਮੰਗ ਹਾਈਕੋਰਟ ਵਲੋਂ ਖਾਰਿਜ਼ , VC ਜਰੀਏ ਪੁੱਛਗਿੱਛ ਕਰ ਸਕਦੀ ਹੈ SIT : ਹਾਈਕੋਰਟ
ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਖਿਲਾਫ ਦਰਜ ਤਿੰਨੋਂ FIR ਚ VC ਰਹੀ ਪੁੱਛਗਿੱਛ ਕਰ ਸਕਦੀ ਹੈ SIT : ਹਾਈਕੋਰਟ
ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਦੀ ਮੰਗ ਨੂੰ ਰੱਦ ਕਰਦਿਆਂ ਹਾਈਕੋਰਟ ਨੇ ਇਸ ਮਾਮਲੇ ‘ਚ ਦਰਜ ਤਿੰਨ ਐੱਫ.ਆਈ.ਆਰਜ਼ ‘ਤੇ ਡੇਰਾ ਮੁਖੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੇ ਦੋ ਹਫ਼ਤੇ ਪਹਿਲਾਂ ਇਸ ਮਾਮਲੇ ਵਿੱਚ ਇੱਕ ਅਰਜ਼ੀ ਦੇ ਕੇ ਕਿਹਾ ਸੀ ਕਿ ਉਸ ਨੂੰ ਬੇਅਦਬੀ ਮਾਮਲੇ ਵਿੱਚ ਪਹਿਲਾਂ ਹੀ ਇੱਕ ਐਫਆਈਆਰ ਵਿੱਚ ਪੇਸ਼ੀ ਤੋਂ ਛੋਟ ਮਿਲ ਚੁੱਕੀ ਹੈ, ਹੁਣ ਦੋ ਹੋਰ ਐਫਆਈਆਰ ਵਿੱਚ ਹੇਠਲੀ ਅਦਾਲਤ ਨੇ ਐਸ.ਆਈ.ਟੀ.ਨੂੰ ਪੁੱਛਗਿੱਛ ਕਾਰਨ ਦੀ ਆਗਿਆ ਦਿੱਤੀ ਹੈ। ਡੇਰਾ ਮੁਖੀ ਨੇ ਅਰਜ਼ੀ ਦਾਇਰ ਕਰਕੇ ਕਿਹਾ ਕਿ ਜੋ ਪਹਿਲੀ ਐਫਆਈਆਰ ਵਿੱਚ ਹੁਕਮ ਦਿੱਤੇ ਗਏ ਹਨ , ਉਹ ਇਨ੍ਹਾਂ ਐਫਆਈਆਰ ਵਿੱਚ ਵੀ ਲਾਗੂ ਕਰ ਦਿੱਤੇ ਜਾਣ। ਹਾਈ ਕੋਰਟ ਨੇ ਡੇਰਾ ਮੁਖੀ ਦੀ ਇਸ ਅਰਜ਼ੀ ‘ਤੇ ਸੁਣਵਾਈ ਕਰਦਿਆਂ ਐਸਆਈਟੀ ਨੂੰ ਹੁਕਮ ਦਿੱਤਾ ਹੈ ਕਿ ਇਨ੍ਹਾਂ ਤਿੰਨ ਐਫਆਈਆਰਜ਼ ਦੀ ਜਾਂਚ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕੀਤੀ ਜਾਵੇ।