ਪੰਜਾਬ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਹੜਤਾਲ਼ ‘ਤੇ ਗਈ ਅਫਸਰਸ਼ਾਹੀ ਵਿਰੁੱਧ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭ੍ਰਿਸ਼ਟਾਚਾਰੀਆਂ ਦੇ ਹੱਕ ਵਿੱਚ ਹੜਤਾਲ਼ ‘ਤੇ ਗਈ ਅਫਸਰਸ਼ਾਹੀ ਵਿਰੁੱਧ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ। ਸੰਧਵਾਂ ਨੇ ਕਿਹਾ ਕਿ ਸਾਫ਼ ਸੁਥਰੇ ਸ਼ਾਸ਼ਨ ਪ੍ਰਬੰਧ ਲਈ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ।ਰਿਸ਼ਵਤਖ਼ੋਰੀ ਲਈ ਸੰਗਠਿਤ ਹੋ ਕੇ, ਰਿਸ਼ਵਤ ਨੂੰ ‘ਹੱਕ’ ਬਣਾਉਣ ਦੀਆਂ ਕੋਸ਼ਸ਼ਾਂ ਦੇ ਵਿਰੁੱਧ ਡਟ ਕੇ ਮੈਦਾਨ ‘ਚ ਨਿੱਤਰਨਾ ਬਣਦਾ ਹੈ।