ਪੰਜਾਬ
ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸੀਨੀਅਰ ਵੈਟਨਰੀ ਇੰਸਪੈਕਟਰ ਨੂੰ ਇਨਸਾਫ ਦੇਣ ਲਈ ਗੁਰਮੀਤ ਸਿੰਘ ਖੁੱਡੀਆਂ ਦਾ ਵਿਸ਼ੇਸ਼ ਧੰਨਵਾਦ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਤਹਿਸੀਲ ਜਗਰਾਂਓ ਤੋਂ ਗਲਤ ਢੰਗ ਨਾਲ ਮੁਅੱਤਲ ਕੀਤੇ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਮੁੜ ਬਹਾਲ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪਸ਼ੂ ਪਾਲਣ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ।
ਜੱਥੇਬੰਦੀ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਜੱਥੇਬੰਦੀ ਦੇ ਵਿਸ਼ੇਸ਼ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਅਤੇ ਜਥੇਬੰਦੀ ਦੇ ਚਾਣਕਿਆ ਗੁਰਦੀਪ ਸਿੰਘ ਬਾਸੀ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਰਾਂਹੀ ਕਿਹਾ ਕੇ ਪੰਜਾਬ ਦੇ ਸਮੂਹ ਵੈਟਨਰੀ ਇੰਸਪੈਕਟਰ ਇਨਸਾਫ ਦੇਣ ਲਈ ਪਸ਼ੂ ਪਾਲਣ ਮੰਤਰੀ ਵੱਲੋਂ ਦਿਖਾਈ ਫਰਾਖਦਿਲੀ ਹੈ।
ਮੰਤਰੀ ਵੱਲੋਂ ਆਪਣੇ ਵਿਭਾਗੀ ਕਰਮਚਾਰੀ ਨੂੰ ਦਿਵਾਇਆ ਇਨਸਾਫ ਇਹ ਸਾਬਿਤ ਕਰਦਾ ਹੈ ਕੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੇਠਲੇ ਕਰਮਚਾਰੀ ਲਈ ਹਮਦਰਦੀ ਦਾ ਭਾਵਨਾ ਰੱਖਦੇ ਹਨ।ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ ਕੇ ਪੀ, ਜਸਕਰਨ ਸਿੰਘ ਮੁਲਤਾਨੀ, ਗੁਰਮੀਤ ਸਿੰਘ ਮਹਿਤਾ, ਹਰਪ੍ਰੀਤ ਸਿੰਘ ਸੰਧੂ,ਮੁਖਤਿਆਰ ਸਿੰਘ ਕੈਲੇ ਬੇਰ ਕਲਾਂ, ਵਿਪਨ ਕੁਮਾਰ ਮਾਨਸਾ, ਕਮਲਜੀਤ ਸਿੰਘ ਰੋਪੜ ਸਮੇਤ ਹੋਰ ਆਗੂ ਹਾਜਰ ਸਨ