ਪੰਜਾਬ

*ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਸੂਬਾ ਅਬਜਰਵਰਾਂ, ਕੋਆਰਡੀਨੇਸ਼ਨ ਕਮੇਟੀ ਅਤੇ ਜਿਲਾਵਾਰ ਅਬਜਰਵਰਾਂ ਦਾ ਐਲਾਨ ,

* ਸੀਨੀਅਰ ਨੇਤਾਵਾਂ ਨੂੰ ਮਿਲੀ ਜਿੰਮੇਵਾਰੀ , ਜਗਮੀਤ ਬਰਾੜ ਨੂੰ ਦਿੱਤਾ ਝਟਕਾ, ਰੱਖਿਆ ਬਾਹਰ*

ਚੰਡੀਗੜ੍ਹ 15 ਸਤੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਸੂਬਾ ਅਤੇ ਜਿਲਾ ਪੱਧਰ ਤੇ ਅਬਜਰਵਰ ਅਤੇ ਕੋਆਰਡੀਨੇਸ਼ਨ ਕਮੇਟੀ ਲਾਉਣਾ ਦਾ ਫੈਸਲਾ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਬਲਵਿੰਦਰ ਸਿੰਘ ਭੂੰਦੜ ਮੁੱਖ ਸੂਬਾ ਅਬਜਰਵਰ ਹੋਣਗੇ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਾਣੀਕੇ, ਬੀਬੀ ਜਗੀਰ ਕੌਰ ਅਤੇ ਅਨਿੱਲ ਜੋਸੀ ਸੂਬਾ ਅਬਜਰਵਰ ਹੋਣਗੇ।  ਡਾ. ਦਲਜੀਤ ਸਿੰਘ ਚੀਮਾ ਨੂੰ ਕੋਆਰਡੀਨੇਸ਼ਨ ਕਮੇਟੀ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਜਿਹਨਾਂ ਆਗੂਆਂ ਨੂੰ ਜਿਲਾਵਾਰ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬਿਕਰਮ ਸਿੰਘ ਮਜੀਠੀਆ ਜਿਲਾ ਅੰਮ੍ਰਿਤਸਰ (ਸ਼ਹਿਰੀ), ਲਖਬੀਰ ਸਿੰਘ ਲੋਧੀਨੰਗਲ ਅਤੇ ਹਰਮੀਤ ਸਿੰਘ ਸੰਧੂ ਜਿਲਾ ਅੰਮ੍ਰਿਤਸਰ (ਦਿਹਾਤੀ), ਸਿਕੰਦਰ ਸਿੰਘ ਮਲੂਕਾ ਅਤੇ   ਪਰਕਾਸ਼ ਚੰਦ ਗਰਗ ਜਿਲਾ ਪਟਿਆਲਾ, ਜਨਮੇਜਾ ਸਿੰਘ ਸੇਖੋਂ ਜਿਲਾ ਮੋਗਾ, ਮਹੇਸਇੰਦਰ ਸਿੰਘ ਗਰੇਵਾਲ ਜਿਲਾ ਰੋਪੜ੍ਹ, ਸ਼ਰਨਂਜੀਤ ਸਿੰਘ ਢਿੱਲੋਂ ਜਿਲਾ ਜਲੰਧਰ (ਦਿਹਾਤੀ), ਗੁਲਜਾਰ ਸਿੰਘ ਰਾਣੀਕੇ ਅਤੇ ਵੀਰ ਸਿੰਘ ਲੋਪੋਕੇ ਜਿਲਾ ਗੁਰਦਾਸਪੁਰ, ਸੁਰਜੀਤ  ਸਿੰਘ ਰੱਖੜਾ ਜਿਲਾ ਫਤਿਹਗੜ੍ਹ ਸਾਹਿਬ, ਹੀਰਾ ਸਿੰਘ ਗਾਬੜੀਆ ਪੁਲਿਸ ਜਿਲਾ ਖੰਨਾ, ਪਰਮਬੰਸ ਸਿੰਘ ਰੋਮਾਣਾ ਅਤੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਜਿਲਾ ਬਰਨਾਲਾ, ਇਕਬਾਲ ਸਿੰਘ ਝੂੰਦਾ ਅਤੇ  ਨੁਸਰਤ ਇਕਰਾਮ ਖਾਂ ਜਿਲਾ ਸੰਗਰੂਰ ਅਤੇ ਜਿਲਾ ਮਲੇਰਕੋਟਲਾ, ਵਰਦੇਵ ਸਿੰਘ ਮਾਨ ਅਤੇ ਹਰਪ੍ਰੀਤ ਸਿੰਘ ਕੋਟਭਾਈ ਜਿਲਾ ਬਠਿੰਡਾ, ਬਲਦੇਵ ਸਿੰਘ ਮਾਨ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਲਾ ਮਾਨਸਾ, ਗੁਰਪ੍ਰਤਾਪ ਸਿੰਘ ਵਡਾਲਾ ਜਿਲਾ ਫਰੀਦਕੋਟ, ਜੀਤਮਹਿੰਦਰ ਸਿੰਘ ਸਿੱਧੂ ਜਿਲਾ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਰਾਜੂਖੰਨਾ ਜਿਲਾ ਮੋਹਾਲੀ, ਸੋਹਣ ਸਿੰਘ ਠੰਡਲ ਜਿਲਾ ਤਰਨ ਤਾਰਨ,  ਪਵਨ ਕੁਮਾਰ ਟੀਨੂੰ ਅਤੇ ਰਵੀਕਰਨ ਸਿੰਘ ਕਾਹਲੋਂ ਜਿਲਾ ਹੁਸ਼ਿਆਰਪੁਰ, ਤੀਰਥ ਸਿੰਘ ਮਾਹਲਾ ਪੁਲਿਸ ਜਿਲਾ ਜਗਰਾਉਂ, ਸੁਰਿੰਦਰ ਸਿੰਘ ਠੇਕੇਦਾਰ ਜਿਲਾ ਸ਼ਹੀਦ ਭਗਤ ਸਿੰਘ ਨਗਰ, ਡਾ. ਸੁਖਵਿੰਦਰ ਸੁੱਖੀ  ਜਿਲਾ ਜਲੰਧਰ (ਸਹਿਰੀ), ਗੁਰਬਚਨ ਸਿੰਘ ਬੱਬੇਹਾਲੀ ਅਤੇ ਰਾਜ ਕੁਮਾਰ ਗੁਪਤਾ ਜਿਲਾ ਪਠਾਨਕੋਟ, ਮਨਤਾਰ ਸਿੰਘ ਬਰਾੜ ਜਿਲਾ ਫਾਜਲਿਕਾ, ਪ੍ਰੋ ਵਿਰਸਾ ਸਿੰਘ ਵਲਟੋਹਾ ਜਿਲਾ ਫਿਰੋਜਪੁਰ,  ਐਨ.ਕੇ.ਸ਼ਰਮਾ ਜਿਲਾ ਲੁਧਿਆਣਾ (ਸ਼ਹਿਰੀ), ਜਗਬੀਰ ਸਿੰਘ ਬਰਾੜ ਅਤੇ ਬਰਜਿੰਦਰ ਸਿੰਘ ਬਰਾੜ ਜਿਲਾ ਕਪੂਰਥਲਾ ਦੇ ਜਿਲਾਵਾਰ ਅਬਜਰਵਰ ਹੋਣਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!