ਸੇਵਾ ਦੌਰਾਨ ਸੁਖਬੀਰ ਬਾਦਲ ਤੇ ਚੱਲੀ ਗੋਲੀ , ਦੋਸ਼ੀ ਮੌਕੇ ਤੇ ਕਾਬੂ
ਸ੍ਰੀ ਦਰਬਾਰ ਸਾਹਿਬ ਵਿਚ ਦੂਜੇ ਦਿਨ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਹੈ । ਇਸ ਦੌਰਾਨ ਉਨ੍ਹਾਂ ਦਾ ਬਚਾਅ ਹੋ ਗਿਆ ਅਤੇ ਦੋਸ਼ੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਹੈ । ਨਾਰਾਇਣ ਸਿੰਘ ਚੋੜਾ ਨਾਮ ਦੇ ਵਿਅਕਤੀ ਵਲੋਂ ਗੋਲੀ ਚਲਾਈ ਗਈ ਹੈ । ਇਸ ਵਲੋਂ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਵਿਅਕਤੀ ਤੇ ਪਹਿਲਾ ਵੀ ਕਈ ਕੇਸ ਦਰਜ ਹਨ । ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਹੈ ।
ਇਹ ਵਿਅਕਤੀ ਦਲ ਖਾਲਸਾ ਨਾਲ ਜੁੜਿਆ ਹੋਇਆ ਹੈ ਅਤੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ । ਚੋੜਾ ਵਲੋਂ ਗੋਲੀ ਚਲਾਉਂਣ ਦੀ ਕੋਸ਼ਿਸ਼ ਕੀਤੀ ਤੇ ਓਥੇ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਪਹਿਲਾ ਹੀ ਕਾਬੂ ਕਰ ਲਿਆ ਹੈ । ਮੁੱਖ ਗੇਟ ਦੇ ਬਾਹਰ ਸੁਖਬੀਰ ਬਾਦਲ ਸੇਵਾ ਨਿਭਾ ਰਹੇ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਰਾਇਣ ਸਿੰਘ ਚੋੜਾ ਨੂੰ ਕੱਲ੍ਹ ਵੀ ਦੇਖਿਆ ਗਿਆ ਸੀ । ਨਾਰਾਇਣ ਸਿੰਘ ਚੋੜਾ ਪਹਿਲਾ ਵੀ ਅਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਹਿ ਚੁਕਾ ਹੈ । ਨਾਰਾਇਣ ਸਿੰਘ ਚੋੜਾ ਤੇ ਪਹਿਲਾ ਹੀ ਪੁਲਿਸ ਵਲੋਂ ਨਜ਼ਰ ਰੱਖੀ ਜਾ ਰਹੀ ਸੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਇਸ ਮਾਮਲੇ ਚ ਹੋਰ ਕੌਣ ਸ਼ਾਮਿਲ ਹਨ ।
ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਚੀਮਾ ਨੇ ਕਿਹਾ ਜੇ ਪੁਲਿਸ ਨੂੰ ਪਤਾ ਸੀ ਉਹ ਕੱਲ੍ਹ ਦਾ ਘੁੰਮ ਰਿਹਾ ਹੈ ਤਾਂ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ?