ਪੰਜਾਬ
ਸੁਖਬੀਰ ਬਾਦਲ ਪਾਰਟੀ ਦੀ ਮਜ਼ਬੂਤੀ ਵਾਸਤੇ ਬੁੱਧੀਜੀਵੀਆਂ ਤੇ ਚਿੰਤਕਾਂ ਤੋਂ ਰਾਏ ਲੈਣਗੇ
ਚੰਡੀਗੜ੍ਹ, 14 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਚਿੰਤਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਖਾਸ ਤੌਰ ’ਤੇ ਪੰਥਕ ਝੁਕਾਅ ਰੱਖਣ ਵਾਲਿਆਂ (ਆਲੋਚਕਾਂ ਸਮੇਤ) ਤੋਂ ਰਾਏ ਲੈਣਗੇ ਤਾਂ ਪਾਰਟੀ ਦੇ 104 ਸਾਲਾ ਅਮੀਰ ਵਿਰਸੇ ਦੀ ਰੋਸ਼ਨੀ ਵਿਚ ਇਸਦੀ ਸੋਚ ਤੇ ਭਵਿੱਖੀ ਟੀਚਿਆਂ ਅਨੁਸਾਰ ਸੁਧਾਰ ਕੀਤੇ ਜਾ ਸਕਣ।
ਸੁਖਬੀਰ ਸਿੰਘ ਬਾਦਲ ਆਉਂਦੇ ਹਫਤਿਆਂ ਵਿਚ ਇਸ ਮਾਮਲੇ ਵਿਚ ਸਮੂਹਿਕ ਅਤੇ ਵਿਅਕਤੀਗਤ ਤੌਰ ’ਤੇ ਮੁਲਾਕਾਤਾਂ ਕਰ ਕੇ ਨਿੱਜੀ ਰਾਏ ਲੈਣਗੇ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਕ ਬਿਆਨ ਵਿਚ ਦੱਸਿਆ ਕਿ ਬਾਦਲ ਪਾਰਟੀ ਦੇ ਅਮੀਰ ਵਿਰਸੇ ਤੇ ਪੰਥ, ਪੰਜਾਬ ਤੇ ਪਾਰਟੀ ਦੇ ਭਵਿੱਖ ਦਰਮਿਆਨ ਅਨਿਖੜਵੇਂ ਲਿੰਕ ਨੂੰ ਮਜ਼ਬੂਤ ਕਰਨ ਦੇ ਇੱਛੁਕ ਹਨ ਤਾਂ ਜੋ ਪਾਰਟੀ ਗਰੀਬਾਂ, ਦਬੇ ਕੁਚਲਿਆਂ ਤੇ ਸਮਾਜ ਦੇ ਅਣਗੌਲੇ ਗਏ ਵਰਗ ਵਾਸਤੇ ਸਾਡੇ ਮਹਾਨ ਗੁਰੂ ਸਾਹਿਬਾਨ,ਸੰਤਾਂ ਤੇ ਮਹਾਂਪੁਰਖਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਕੰਮ ਕਰ ਸਕੇ।