ਪੰਜਾਬ

*ਬਿਜਨਸ ਸਟਡੀ ਅਤੇ ਮੁਲਾਂਕਣ ਸੰਬੰਧੀ ਕਾਮਰਸ ਲੈਕਚਰਾਰਾਂ ਦੀ ਦੋ ਦਿਨਾਂ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਸ਼ੁਰੂ*

*ਕਾਮਰਸ ਲੈਕਚਰਾਰ ਵਿਦਿਆਰਥੀਆਂ ਨੂੰ ਬਿਜਨਸ ਦੇ ਨਵੇਂ ਆਈਡੀਆ ਲਈ ਸਮੇਂ ਦੇ ਹਾਣੀ ਬਣਾਉਣ – ਡਾ. ਮਨਿੰਦਰ ਸਿੰਘ ਸਰਕਾਰੀਆ*

ਐੱਸ.ਏ.ਐੱਸ. ਨਗਰ 1 ਦਸੰਬਰ (  )
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਾਮਰਸ ਵਿਸ਼ਾ ਪੜ੍ਹਾ ਰਹੇ ਲੈਕਚਰਾਰਾਂ ਦੀ ਦੋ ਦਿਨਾ ਸਿਖਲਾਈ ਵਰਕਸ਼ਾਪ ਦੀ ਸ਼ੁਰੂਆਤ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸਦ ਪੰਜਾਬ ਨੇ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਕੀਤੀ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕਾਮਰਸ ਵਿਸ਼ਾ ਪੜ੍ਹ ਰਹੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਮਰਸ ਵਿਸ਼ੇ ਰਾਹੀਂ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇ ਕੇ ਇੱਕ ਸਫ਼ਲ ਅਤੇ ਆਦਰਸ਼ ਨਾਗਰਿਕ ਵੱਜੋਂ ਤਿਆਰ ਕੀਤਾ ਜਾਣਾ ਸਾਡਾ ਸਭ ਦਾ ਮੁੱਢਲਾ ਉਦੇਸ਼ ਹੋਣਾ ਚਾਹੀਦਾ ਹੈ। ਇਸ ਲਈ ਮੌਜੂਦਾ ਸਮੇਂ ਵਿੱਚ ਸਮੂਹ ਲੈਕਚਰਾਰਾਂ ਨੂੰ ਸੁਚਨਾ ਤਕਨਾਲੋਜੀ ਦੀ ਵਰਤੋਂ ਕਰਦਿਆਂ ਆਪਣੇ ਸਿੱਖਿਆ ਤਕਨੀਕਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ, ਬੱਚਿਆਂ ਨੂੰ ਸਟਾਰਟਅਪ ਲਈ ਤਿਆਰਕ ਕਰਨ ਹਿੱਤ ਬਿਜਨਸ ਬਲਾਸਟਰ ਵਰਗੇ ਪ੍ਰਭਾਵੀ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣਾ ਅਤੇ ਸਵੈ ਰੁਜ਼ਗਾਰ ਲਈ ਵਿਦਿਆਰੀਥੀਆਂ ਨੂੰ ਤਿਆਰ ਕਰਨਾ ਤਾਂ ਜੋ ਉਹ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਣ। ਇਸ ਮੌਕੇ ਡਾ. ਸਰਕਾਰੀਆ ਨੇ ਕਾਮਰਸ ਲੈਕਚਰਾਰਾਂ ਦੀ ਸਿਖਲਾਈ ਵਰਕਸ਼ਾਪ ਲਈ ਅਧਿਆਪਕ ਮੈਨੂਅਲ ਵੀ ਜਾਰੀ ਕੀਤਾ।
ਇਸ ਵਰਕਸ਼ਾਪ ਨੂੰ ਸ਼ੰਕਰ ਚੌਧਰੀ ਨਵ-ਨਿਯੁਕਤ ਸਹਾਇਕ ਡਾਇਰੈਕਟਰ ਟਰੇਨਿੰਗਾਂ ਐੱਸ.ਸੀ.ਈ.ਆਰ.ਟੀ ਪੰਜਾਬ, ਗੁਰਮੀਤ ਸਿੰਘ ਭਲਾਈਆਣਾ ਮੀਡੀਆ ਸੈੱਲ ਇੰਚਾਰਜ, ਪਵਨ ਕਾਮਰਾ ਸਟੇਟ ਰਿਸੋਰਸ ਪਰਸਨ ਕਾਮਰਸ, ਜਯੰਤ ਸ਼ਰਮਾ, ਡਾ. ਆਰ.ਪੀ. ਸਿੰਘ, ਹਰਸ਼ ਖੁੱਲਰ, ਸੰਦੀਪ ਸੇਠੀ, ਮਨਪ੍ਰੀਤ ਕੌਰ, ਮੋਨਿਕਾ ਚੋਪੜਾ ਅਤੇ ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!