ਪੰਜਾਬ
ਸੁਖਜਿੰਦਰ ਸਿੰਘ ਰੰਧਾਵਾ ਦੁਬਾਰਾ Rajasthan ਕਾਂਗਰਸ ਦੇ ਪ੍ਰਭਾਰੀ ਕਾਇਮ
ਅੱਜ ਆਲ ਇੰਡਿਆ ਕਾਂਗਰਸ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਵੱਲੋਂ ਕਾਂਗਰਸ ਪਾਰਟੀ ਦੇ ਸੰਗਠਨ ਵਿਚ ਭਾਰੀ ਰੱਦੋਬੱਦਲ ਕੀਤਾ ਗਿਆ ਜਿਸ ਲੜੀ ਤਹਿਤ ਪੰਜਾਬ ਸਮੇਤ ਕਈ ਰਾਜਾਂ ਦੇ ਪ੍ਰਭਾਰੀ ਬੱਦਲ ਦਿਤੇ ਹਨ ਉਥੇ ਟਕਸਾਲੀ ਕਾਂਗਰਸੀ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਦੀ ਸਖ਼ਤ ਮਿਹਨਤ ਅਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਰੰਧਾਵਾ ਨੂੰ Rajasthan ਕਾਂਗਰਸ ਦਾ ਪ੍ਰਭਾਰੀ ਕਾਇਮ ਰੱਖਿਆ ਹੈ ।
ਇਥੇ ਇਹ ਗੱਲ ਵਿਸੇ਼ਸ ਤੌਰ ਤੇ ਵਰਨਣਯੋਗ ਹੈ ਕਿ ਰੰਧਾਵਾ ਨੇ Rajasthan ਦੇ ਕੋਨੇ ਕੋਨੇ ਵਿਚ ਜਾ ਕਿ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਬੇਸੱਕ ਰਾਜਸਥਾਨ ਵਿਚ ਕਾਂਗਰਸ ਦੁਬਾਰਾ ਵਾਪਸੀ ਨਹੀਂ ਕਰ ਸੱਕੀ ਪਰ ਰੰਧਾਵਾ ਦੀ ਸਖ਼ਤ ਮਿਹਨਤ ਸਦਕਾ ਹੀ ਪਾਰਟੀ ਵੱਡੀ ਗਿਣਤੀ ਵਿਚ ਆਪਣੇ ਵਿਧਾਇਕ ਬਣਾ ਕੇ ਇਕ ਤੱਕੜੀ ਵਿਰੋਧੀ ਧਿਰ ਦੇਣ ਵਿਚ ਕਾਮਯਾਬ ਹੋਈ ਹੈ ।
ਕਾਂਗਰਸ ਹਾਈਕਮਾਂਡ ਵੱਲੋਂ ਰੰਧਾਵਾ ਤੇ ਦੁਬਾਰਾ ਵਿਸਵਾਸ ਪ੍ਰਗਟ ਕਰਨ ਲਈ ਪੀ ਪੀ ਸੀ ਦੇ ਮੈਂਬਰ ਸਵਿੰਦਰ ਸਿੰਘ ਭੰਮਰਾ,ਸੀਨੀਅਰ ਕਾਂਗਰਸੀ ਲੀਡਰ ਕਿਸ਼ਨ ਚੰਦਰ ਮਹਾਜ਼ਨ,ਤੇਜਵੰਤ ਸਿੰਘ ਮਾਲੇਵਾਲ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ, ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕਫੈਡ ਗੁਰਦਾਸਪੁਰ, ਸੁਰਿੰਦਰ ਸਿੰਘ ਗੱਗੋਵਾਲੀ ਬਲਾਕ ਪ੍ਰਧਾਨ ਕਲਾਨੌਰ,ਹੋਹਿਤ ਭਾਰਦਵਾਜ ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ ਤਰਸੇਮ ਮਹਾਜ਼ਨ ਕਲਾਨੌਰ,ਨਰਿੰਦਰ ਸਿੰਘ ਬਾਜਵਾ,ਮਨੀ ਮਹਾਜ਼ਨ ਸਰਪੰਚ ਹਰਪਿੰਦਰ ਸਿੰਘ ਉਦੋਵਾਲੀ,ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ,ਗੁਰਮੇਜ ਸਿੰਘ ਭੱਟੀ ਦਰਗਾਬਾਦ,ਪਰਮਸੁਨੀਲ ਸਿੰਘ ਲੱਡੂ ਹਰਦੇਵ ਸਿੰਘ ਭੰਮਰਾ ਪੀ ਏ ਮਨਿੰਦਰ ਖਹਿਰਾ,ਜਨਕ ਰਾਜ ਮਹਾਜ਼ਨ ਡੇਰਾ ਬਾਬਾ ਨਾਨਕ, ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸੈਕਟਰੀ ਰਿੰਕੀ ਨੈਬ,ਬਲਕਾਰ ਸਿੰਘ ਜਿਲਾ ਪ੍ਰੀਸਦ ਮੈਂਬਰ,ਕੁਲਵੰਤ ਸਿੰਘ ਰਾਏਚੱਕ ਆਦਿ ਸਰਪੰਚਾਂ ਪੰਚਾਂ ਨੇ ਰੰਧਾਵਾ ਨੂੰ ਦੁਬਾਰਾ ਰਾਜਸਥਾਨ ਦਾ ਪ੍ਰਭਾਰੀ ਬਣਾਈ ਰੱਖਣ ਤੇ ਸੋਨੀਆ ਗਾਂਧੀ ,ਮਲਿਕਅਰਜਨ ਖੜਗੇ, ਰਾਹੁਲ ਗਾਂਧੀ ਅਤੇ ਸੰਗਠਨ ਦੇ ਇੰਚਾਰਜ ਵੀਨੂੰ ਗੋਪਾਲ ਦਾ ਧੰਨਵਾਦ ਕੀਤਾ ਹੈ । ਜਿਹਨਾਂ ਨੇ ਟਕਸਾਲੀ ਕਾਂਗਰਸੀ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਤੇ ਮੁੜ ਤੋਂ ਵਿਸਵਾਸ ਪ੍ਰਗਟ ਕੀਤਾ ਹੈ ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ ।