ਪੰਜਾਬ
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਚੋਣਾ ਦੇ ਮੱਦੇਨਜਰ ਮੀਟਿੰਗਾਂ ਦਾ ਸਿਲਸਲਾ ਜਾਰੀ
ਜੈਪੁਰ , ਰਾਜਸਥਾਨ , 19 ਜਨਵਰੀ : ਪੰਜਾਬ ਦੇ ਸਾਬਕਾ ਉਪ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ 2024 ਦੀਆਂ ਲੋਕ ਸਭਾ ਚੋਣਾ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਸਥਾਨ ਕਾਂਗਰਸ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨਾਲ ਮੀਟਿੰਗਾ ਦਾ ਸਿਲਸਲਾ ਜਾਰੀ ਕਰ ਦਿਤਾ ਹੈ । ਤਾਂ ਕਿ ਰਾਜਸਥਾਨ ਵਿਚ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਕਾਗਰਸ ਪਾਰਟੀ ਜਿੱਤ ਸਕੇ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਜਸਥਾਨ ਵਿਧਾਨ ਸਭਾ ਚੋਣਾ ਵਿਚ ਜੋ ਕਮੀਆਂ ਰਹਿ ਗਈਆਂ ਸਨ। ਉਸ ਨੂੰ ਦੂਰ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਉਤਸਾਹਿਤ ਕੀਤਾ ਜਾਵੇਗਾ । ਉਹਨਾ ਰਾਜਸਥਾਨ ਕਾਂਗਰਸ ਪਾਰਟੀ ਦੀ ਲੀਡਰ ਸਿੱਪ ਅਤੇ ਕਾਗਰਸ ਪਾਰਟੀ ਦੇ ਅਹੁੱਦੇਦਾਰਾਂ ਅਤੇ ਕਾਂਗਰਸ ਪਾਰਟੀ ਦੇ ਸਰਗਰਮ ਵਰਕਰਾਂ ਨੂੰ ਸੱਦਾ ਦਿਤਾ ਕਿ ਉਹ ਅੱਜ ਤੋਂ ਹੀ ਲੋਕ ਸਭਾ ਚੋਣਾ ਲਈ ਕਮਰਕੱਸੇ ਕੱਸ ਲੈਣ । ਰੰਧਾਵਾ ਨੇ ਕਿਹਾ ਕਿ ਤਾਂ ਕਿ ਸੈਂਟਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਹੋ ਸਕੇ ।
ਰੰਧਾਵਾ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਆ ਗਈਆ ਹਨ ਇਸ ਲਈ ਦਿਨ ਰਾਤ ਇਕ ਕਰ ਦੇਣ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਆਪਣੇ ਆਪਣੇ ਹਲਕਿਆ ਵਿਚ ਜੁਟ ਜਾਣ ਉਨ੍ਹਾਂ ਕਿਹਾ ਕਿ ਜੋ ਕਮੀਆਂ ਵਿਧਾਨ ਸਭਾ ਚੋਣਾਂ ਵਿੱਚ ਰਹਿ ਗਈਆਂ ਉਹਨਾਂ ਦਾ ਮੰਥਨ ਕੀਤਾ ਜਾਵੇ ।
ਪੱਤਰਕਾਰਾਂ ਨੂੰ ਇਹ ਪ੍ਰੈਸ ਨੋਟ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਅਤੇ ਸੀਨੀਅਰ ਕਾਂਗਰਸੀ ਲੀਡਰ ਕਿਸ਼ਨ ਚੰਦਰ ਮਹਾਜ਼ਨ ਨੇ ਜਾਰੀ ਕੀਤਾ ।