ਪੰਜਾਬ
ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਕਾਂਗਰਸ ਪਾਰਟੀ ਵੱਲੋਂ ਨਾਰੀ ਸ਼ਕਤੀ ਗਾਰੰਟੀ ਸਕੀਮ ਦੇਣ ਦੇ ਫੈਸਲੇ ਦਾ ਪੂਰਜੋਰ ਸਵਾਗਤ
ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਨੇ ਕਾਂਗਰਸ ਪਾਰਟੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਾਰੀ ਸ਼ਕਤੀ ਗਾਰੰਟੀ ਸਕੀਮ ਤਹਿਤ ਦੇਸ਼ ਦੀਆਂ ਗਰੀਬ ਔਰਤਾ ਨੂੰ ਉਹਨਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਸਾਲ ਵਿਚ ਇਕ ਲੱਖ ਰੁਪਇਆ ਦਿਤਾ ਜਾਵੇਗਾ ਅਤੇ ਔਰਤਾਂ ਨੂੰ ਕੇਂਦਰ ਵਿਚ ਕਾਂਗਰਸ ਸਰਕਾਰ ਆਉਣ ਤੇ ਸਰਕਾਰੀ ਨੌਕਰੀਆਂ ਵਿਚ 50 %ਰਾਖਵਾਂਕਰਨ ਦੇਣ ਦੇ ਫੈਸਲੇ ਦਾ ਪੂਰਜੋਰ ਸਵਾਗਤ ਕੀਤਾ
ਰੰਧਾਵਾ ਨੇ ਕਿਹਾ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਨਾਰੀ ਸ਼ਕਤੀ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਆਂਗਨਵਾੜੀ ਵਰਕਰਾਂ ਆਸਾ ਵਰਕਰਾਂ ਅਤੇ ਮਿੱਡ ਦੇ ਮੀਲ ਦਾ ਭੋਜਣ ਤਿਆਰ ਕਰਨ ਵਾਲੀਆਂ ਔਰਤਾ ਨੂੰ ਨਾਰੀ ਸਕਤੀ ਦਾ ਸਨਮਾਨ ਸਕੀਮ ਤਹਿਤ ਕੇਂਦਰ ਸਰਕਾਰ ਉਹਨਾਂ ਦੀ ਤਨਖਾਹ ਵਿਚ ਦੁਗਨਾ ਹਿੱਸਾ ਪਾਵੇਗਾ
ਇਸ ਤੋ ਇਲਾਵਾ ਹਰ ਇਕ ਪੰਚਾਇਤ ਵਿਚ ਇਕ ਅਧਿਕਾਰੀ ਮਿੱਤਰ ਦੀ ਨਿਯੁਕਤੀ ਕੀਤੀ ਜਾਵੇਗੀ ਜੋ ਔਰਤਾ ਨੂੰ ਉਹਨਾ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਕੇ ਉਹਨਾਂ ਨੂੰ ਲਾਗੂ ਕਰਨਗੇ ਜਿਸ ਨਾਲ ਔਰਤਾ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਕਿ ਇਕ ਨਵੇਂ ਸਮਾਜ ਦੀ ਸਿਰਜਣਾ ਕਰਨਗੀਆਂ ਇਸ ਤੋਂ ਇਲਾਵਾ ਸਵਿਤਰੀ ਬਾਈ ਯੋਜਨਾ ਅਧੀਨ ਕੇਂਦਰ ਵਿਚ ਕੰਮ ਕਰਨ ਵਾਲੀਆਂ ਔਰਤਾ ਲਈ ਹੋਸਟਲਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ ਤੇ ਹਰ ਜਿਲੇ ਵਿਚ ਇਕ ਹੋਸਟਲ ਤਿਆਰ ਕੀਤਾ ਜਾਵੇਗਾ
ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗਾਰੰਟੀਆ ਜੋ ਔਰਤਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਸਾਹਿਬ ਦਾ ਅਤੇ ਦੇਸ਼ ਦੇ ਤਪੱਸਵੀ ਅਤੇ ਕਾਂਗਰਸ ਪਾਰਟੀ ਦੇ ਜੂਝਾਰੋ ਲੀਡਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਇਹ ਗਾਰੰਟੀਆ ਦੇਣ ਨਾਲ ਕਾਂਗਰਸ ਪਾਰਟੀ ਵਿਚ ਮਹਿਲਾਵਾਂ ਦਾ ਭਰੋਸਾ ਹੋਰ ਵਧੇਗਾ ਹੋ ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਪਰਿਵਾਰਕ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ