ਭਾਜਪਾ ਸਥਾਪਨਾ ਦਿਵਸ ਮੌਕੇ ਸੁਨੀਲ ਜਾਖੜ ਨੇ ਝੰਡਾ ਲਹਿਰਾਇਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੀਜੇ ਕਾਰਜਕਾਲ ਵਿੱਚ ਹੋਰ ਸੁਧਾਰ ਲਿਆਉਣ ਜਾ ਰਹੇ ਹਨ।
ਚੰਡੀਗੜ੍ਹ, 6 ਅਪ੍ਰੈਲ; “ਭਾਜਪਾ ਦੇ ਸਥਾਪਨਾ ਦਿਵਸ ‘ਤੇ, ਆਓ ਇਹ ਯਕੀਨੀ ਬਣਾਇਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੀਜੇ ਕਾਰਜਕਾਲ ਲਈ ਸਹੁੰ ਚੁੱਕੇ, ਤਾਂ ਜੋ ਪਾਰਟੀ ਦੁਆਰਾ ਸ਼ੁਰੂ ਕੀਤੇ ਗਏ ਸੁਧਾਰ ਦੇਸ਼ ਦੇ ਆਖਰੀ ਵਿਅਕਤੀ ਤੱਕ ਪਹੁੰਚ ਸਕਣ, ਇਹ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ।
ਅੱਜ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਦ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ ਕਿ ਪਾਰਟੀ ਦੇ ਨਾਅਰੇ ‘ਸਭਦਾ ਸਾਥ, ਸਬਦਾ ਵਿਕਾਸ’ ਸਦਕਾ ਦੇਸ਼ ਦੇ ਕਰੋੜਾਂ ਲੋਕਾਂ ਦਾ ਸਰਬਪੱਖੀ ਵਿਕਾਸ ਹੋਇਆ ਹੈ, ਸਾਡੇ ਦੇਸ਼ ਦਾ ਹਰ ਇੱਕ ਵਿਅਕਤੀ ਇਸ ਆਦਰਸ਼ ਵਾੱਕ ਵਿੱਚ ਸ਼ਾਮਲ ਹੈ।
ਓਹਨਾਂ ਨੇ ਕਿਹਾ ਕਿ ਆਓ ਸਹੁੰ ਚੁੱਕੀਏ ਕਿ ਅਸੀਂ ਆਪਣੇ ਰਾਸ਼ਟਰ ਦੇ ਨਿਰਮਾਣ ਲਈ ਕੰਮ ਕਰਾਂਗੇ ਅਤੇ ਭਾਰਤ ਨੂੰ ਵਿਸ਼ਵ ਦੀ ਇੱਕ ਤਾਕਤ ਬਣਾਵਾਂਗੇ। ਰਾਸ਼ਟਰ ਦੀ ਸੁਰੱਖਿਆ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਹਰ ਨਾਗਰਿਕ ਵਿੱਚ “ਰਾਸ਼ਟਰਵਾਦ” ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ।
ਭਾਜਪਾ ਸਰਕਾਰ ਦੇ ਪ੍ਰੋਜੈਕਟਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਜਾਖੜ ਨੇ ਕਿਹਾ ਕਿ ਅੱਜ ਪਾਰਟੀ ਦੇ ਸਥਾਪਨਾ ਦਿਵਸ ‘ਤੇ, ਆਓ ਇਹ ਯਕੀਨੀ ਕਰੀਏ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਪਾਰਟੀ ਮੁੜ ਸਰਕਾਰ ਬਨਾਵੇ। ਤੀਜਾ ਕਾਰਜਕਾਲ ਜ਼ਬਰਦਸਤ ਆਰਥਿਕ ਖੁਸ਼ਹਾਲੀ ਅਤੇ ਵਿਕਾਸ ਨੂੰ ਯਕੀਨੀ ਬਣਾਏਗਾ।