ਨੌਜਵਾਨਾਂ ਨੂੰ ਮੈਰਿਟ ਦੇ ਅਧਾਰ ਤੇ ਰੋਜਗਾਰ ਮਿਲਿਆ: ਮੁੱਖ ਮੰਤਰੀ ਦੀ ਪ੍ਰੇਰਨਾ ਸਦਕਾ ਮੇਰਾ ਪੈੱਨ ਲੋਕਾਂ ਦੀ ਭਲਾਈ ਲਈ ਚਲੇਗਾ: ਕਿਰਨਦੀਪ ਕੌਰ
ਚੰਡੀਗੜ੍ਹ, 25 ਅਪ੍ਰੈਲ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੈਰਿਟ ਦੇ ਅਧਾਰ ਤੇ 28 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਇਕ ਸਾਲ ਦੇ ਸਮੇਂ ਅੰਦਰ ਸਰਕਾਰੀ ਨੋਕਰੀਆਂ ਮੁਹੱਈਆ ਕਰਵਾਈਆਂ ਹਨ।
ਇਸੇ ਸੰਦਰਭ ਵਿੱਚ ਮਿਸ ਕਿਰਨਦੀਪ ਕੌਰ, ਪਿੰਡ ਜੰਗਪੁਰਾ ਜਿਲ੍ਹਾ ਮੁਹਾਲੀ ਨੇ ਦੱਸਿਆ ਕਿ ਉਸਦੀ ਨਿਯੁਕਤੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਬਤੌਰ ਕਲਰਕ (ਲੇਖਾ) ਹੋਈ ਹੈ। ਇਸ ਲੜਕੀ ਨੂੰ ਸਰਕਾਰੀ ਨੋਕਰੀ ਵਿੱਚ ਆ ਕੇ ਇਕ ਮਿਸਾਲ ਪੈਦਾ ਕਰ ਦਿੱਤੀ ਕਿ ਜੇਕਰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕੀਤੀ ਜਾਵੇ ਤਾਂ ਆਮ ਪਰਿਵਾਰਾਂ ਦੇ ਬੱਚੇ ਵੀ ‘ਆਮ ਆਦਮੀ ਪਾਰਟੀ ਦੀ ਸਰਕਾਰ’ ਵਿੱਚ ਸਰਕਾਰੀ ਨੋਕਰੀ ਵਿੱਚ ਆ ਸਕਦੇ ਹਨ।
ਮਿਸ ਕਿਰਨਦੀਪ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਤੇ ਲੋਕ ਪੱਖੀ ਸੋਚ ਸੱਦਕਾ ਰਾਜ ਦੇ ਲੋਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਕਈ ਇਤਿਹਾਸਕ ਫੈਸਲੇ ਲਏ ਗਏ ਹਨ। ਜਿਹਨਾਂ ਵਿੱਚ ਸੂਬੇ ਦੇ ਨੋਜਵਾਨਾਂ ਨੂੰ ਮੈਰਿਟ ਦੇ ਅਧਾਰ ਤੇ ਰੁਜਗਾਰ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਪੂਰੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਗਿਆ ਜਿਸਦੇ ਸਿੱਟੋ ਵੱਜੋ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਨੋਕਰੀ ਮਿਲੀ ਹੈ।
ਮਿਸ ਕਿਰਨਦੀਪ ਕੌਰ ਨੇ ਇਹ ਗੱਲ ਵੀ ਕਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਉਹ ਗੱਲ ਵੀ ਸਾਬਤ ਕਰ ਦਿੱਤੀ ਹੈ ਕਿ ਉਹਨਾਂ ਦਾ ਪੈੱਨ ਲੋਕਾਂ ਦੀ ਭਲਾਈ ਲਈ ਚਲੇਗਾ। ਉਨ੍ਹਾਂ ਕਿਹਾ ਕਿ ਮੈ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਪ੍ਰਾਪਤ ਪ੍ਰੇਰਣਾ ਸੱਦਕਾ ਉਨ੍ਹਾਂ ਵੱਲੋਂ ਵੀ ਆਪਣੇ ਪੈੱਨ ਦੀ ਵਰਤੋਂ ਆਮ ਲੋਕਾਂ ਦੀ ਭਲਾਈ ਲਈ ਕੀਤੀ ਜਾਵੇਗੀ।